ਆਇਰਲੈਂਡ ਨੇ ਅਫਗਾਨਿਸਤਾਨ ਨੂੰ 3 ਵਿਕਟ ਨਾਲ ਹਰਾਇਆ

08/30/2018 12:28:49 PM

ਬੇਲਫਾਸਟ : ਆਇਰਲੈਂਡ ਨੇ ਕਲ ਰਾਤ ਦੂਜੇ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਅਫਗਾਨਿਸਤਾਨ ਨੂੰ 3 ਵਿਕਟ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਅਫਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟ 'ਤੇ 182 ਦੌੜਾਂ ਬਣਾਈਆਂ। ਆਇਰਲੈਂਡ ਦੇ ਟਿਮ ਮੁਟਾਰਗ ਨੇ ਆਪਣੇ ਕਰੀਅਰ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 30 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਅਫਗਾਨਿਸਤਾਨ ਦੇ ਵਲੋਂ 8ਵੇਂ ਨੰਬਰ ਦੇ ਬੱਲੇਬਾਜ਼ ਨਜੀਬੁਲਾਹ ਜਾਦਰਾਨ ਨੇ ਸਭ ਤੋਂ ਜ਼ਿਆਦਾ 42 ਦੌੜਾਂ ਬਣਾਈਆਂ। ਆਇਰਲੈਂਡ ਨੇ ਐਂਡਰਿਊ ਬਾਲਬਿਨੀ ਦੇ ਅਰਧ ਸੈਂਕੜੇ ਦੀ ਬਦੌਲਤ 6 ਓਵਰ ਰਹਿੰਦੇ 183 ਦੌੜਾਂ ਦੀ ਟੀਚਾ ਹਾਸਲ ਕਰ ਲਿਆ। ਬਾਲਬਿਨੀ ਨੇ 60 ਦੌੜਾਂ ਬਣਾਈਆਂ ਜਦਕਿ ਪਾਲ ਸਟਿਰਲੰਗ ਨੇ 39 ਅਤੇ ਸਿਮੀ ਸਿੰਘ ਨੇ ਅਜੇਤੂ 36 ਦੌੜਾਂ ਬਣਾਈਆਂ। ਰਾਸ਼ਿਦ ਖਾਨ ਨੇ 3 ਵਿਕਟਾਂ ਲਈਆਂ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਤੀਜਾ ਅਤੇ ਫਾਈਨਲ ਮੈਚ ਸ਼ੁੱਕਰਵਾਰ ਨੂੰ ਹੋਵੇਗਾ।