ਆਈ. ਪੀ. ਐੱਲ. ਖਿਡਾਰੀਆਂ ਦੀ ਨੀਲਾਮੀ 19 ਦਸੰਬਰ ਨੂੰ ਕੋਲਕਾਤਾ 'ਚ

11/06/2019 10:32:05 AM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੈਸ਼ਨ ਲਈ ਖਿਡਾਰੀਆਂ ਦੀ ਨੀਲਾਮੀ 19 ਦਸੰਬਰ ਨੂੰ ਕੋਲਕਾਤਾ 'ਚ ਹੋਵੇਗੀ। ਆਈ. ਪੀ. ਐੱਲ. ਦੀ ਸੰਚਾਲਨ ਪ੍ਰੀਸ਼ਦ ਨੇ ਮੰਗਲਵਾਰ ਇਥੇ ਇਕ ਮੀਟਿੰਗ 'ਚ ਇਹ ਫੈਸਲਾ ਲਿਆ। ਹਰ ਸਾਲ ਅਪ੍ਰੈਲ-ਮਈ ਵਿਚ ਹੋਣ ਵਾਲੇ ਆਈ. ਪੀ. ਐੱਲ. ਲਈ ਖਿਡਾਰੀਆਂ ਦੀ ਨੀਲਾਮੀ ਪਹਿਲੀ ਵਾਰ ਕੋਲਕਾਤਾ 'ਚ ਹੋ ਰਹੀ ਹੈ। ਇਹ ਸ਼ਹਿਰ ਸ਼ਾਹਰੁਖ ਖਾਨ ਦੀ ਕੋਲਕਾਤਾ ਨਾਈਟ ਰਾਈਡਰਜ਼ ਦਾ ਘਰੇਲੂ ਮੈਦਾਨ 'ਤੇ ਹੈ।


ਹਰ ਫ੍ਰੈਂਚਾਇਜ਼ੀ ਨੂੰ 2019 ਸੈਸ਼ਨ 'ਚ 82 ਕਰੋੜ ਰੁਪਏ ਵੰਡੇ ਗਏ ਹਨ, ਜਿਹੜੇ 2020 ਸੈਸ਼ਨ 'ਚ ਵਧ ਦੇ ਪ੍ਰਤੀ ਟੀਮ 85 ਕਰੋੜ ਰੁਪਏ ਹੋ ਗਏ ਹਨ। ਇਸ ਤੋਂ ਇਲਾਵਾ ਵਾਧੂ 3 ਕਰੋੜ ਰੁਪਏ ਹਰ ਟੀਮ ਕੋਲ ਹੋਣਗੇ। ਦਿੱਲੀ ਕੈਪੀਟਲਸ ਕੋਲ 7.7 ਕਰੋੜ, ਰਾਜਸਥਾਨ ਰਾਇਲਜ਼ ਕੋਲ 7.15 ਕਰੋੜ ਤੇ ਕੇ. ਕੇ. ਆਰ. ਕੋਲ 6.50 ਕਰੋੜ ਰੁਪਏ ਦਾ ਬੈਲੇਂਸ ਹੈ।

ਆਈ.ਪੀ. ਐੱਲ. 2020 ਦੀ ਨੀਲਾਮੀ ਤੋਂ ਪਹਿਲਾਂ ਟੀਮਾਂ ਦੇ ਕੋਲ ਬਾਕੀ ਰਾਸ਼ੀ :
ਚੇਨਈ ਸੁਪਰ ਕਿੰਗਜ਼ :               3.2 ਕਰੋੜ ਰੁਪਏ
ਦਿੱਲੀ ਕੈਪੀਟਲਸ :                 7.7 ਕਰੋੜ ਰੁਪਏ
ਕਿੰਗਜ਼ ਇਲੈਵਨ ਪੰਜਾਬ :          3.7 ਕਰੋੜ ਰੁਪਏ
ਕੋਲਕਾਤਾ ਨਾਈਟ ਰਾਈਡਰਜ਼  :  6.05 ਕਰੋੜ ਰੁਪਏ
ਮੁੰਬਈ ਇੰਡੀਅਨਜ਼ :                3.55 ਕਰੋੜ ਰੁਪਏ
ਰਾਜਸਥਾਨ ਰਾਇਲਜ਼  :           7.15 ਕਰੋੜ ਰੁਪਏ
ਰਾਇਲ ਚੈਲੇਂਜਰਜ਼ ਬੈਂਗਲੁਰੂ  :   1.80 ਕਰੋੜ ਰੁਪਏ
ਸਨਰਾਈਜ਼ਰਸ ਹੈਦਰਾਬਾਦ  :   5.30 ਕਰੋੜ ਰੁਪਏ