ਨੋ ਬਾਲ ਵਿਵਾਦ: ਹੁਣ ਜਡੇਜਾ ਅੰਪਾਇਰ 'ਤੇ ਹੋਏ ਗੁੱਸਾ, ਜਾਣੋ ਪੂਰਾ ਮਾਮਲਾ (Video)

04/18/2019 1:19:44 PM

ਜਲੰਧਰ : ਸਨਰਾਇਜਰਜ਼ ਹੈਦਰਾਬਾਦ ਤੇ ਚੇਨਈ ਸੁਪਰ ਕਿੰਗਸ ਦੇ ਵਿਚਕਾਰ ਖੇਡੇ ਗਏ ਮੈਚ ਦੇ ਦੌਰਾਨ ਇਕ ਵਾਰ ਫਿਰ ਤੋਂ ਅੰਪਾਇਰਾਂ ਦੇ ਫੈਸਲੇ ਵਿਵਾਦ ਦਾ ਕਾਰਨ ਬਣ ਗਏ। ਦਰਅਸਲ ਚੇਨਈ ਦੀ ਟੀਮ 20ਵਾਂ ਓਵਰ ਖੇਡ ਰਹੀ ਸੀ। ਉਦੋਂ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਇਕ ਉਪਰ ਉਠਦੀ ਹੋਈ ਗੇਂਦ ਰਵਿੰਦਰ ਜਡੇਜਾ ਦੇ ਮੋਡੇ ਕੋਲੋਂ ਉਪਰ ਤੋਂ ਨਿਕਲ ਗਈ। ਅੰਪਾਇਰ ਨੇ ਵਨ ਬਾਊਂਸ ਦਾ ਇਸ਼ਾਰਾ ਕਰ ਦਿੱਤਾ। ਅੰਪਾਇਰ ਨੇ ਜਿਵੇਂ ਹੀ ਇਸ਼ਾਰਾ ਕੀਤਾ। ਨਾਨ ਸਟ੍ਰਾਇਕ 'ਤੇ ਖੜੇ ਅੰਬਾਤੀ ਰਾਇਡੂ ਨੇ ਵਿਰੋਧ ਕਰ ਦਿੱਤਾ। ਉਹ ਇਸ ਨੂੰ ਨੋ ਬਾਲ ਦੇਣ ਦੀ ਗੱਲ ਕਰ ਰਹੇ ਸਨ।

ਇਸ ਪਾਸੇ ਅੰਬਾਤੀ ਚੁੱਪ ਹੋਏ ਤਾਂ ਨਾਲ ਹੀ ਰਵਿੰਦਰ ਜਡੇਜਾ ਨੇ ਅੰਪਾਇਰ ਦੇ ਵੱਲ ਆ ਗਏ। ਉਹ ਕਹਿ ਰਹੇ ਸਨ ਕਿ ਤੁਸੀਂ ਓਵਰ 'ਚ ਇਕ ਪਹਿਲਾਂ ਹੀ ਵਨ ਬਾਊਂਸ ਦੇ ਦਿੱਤੀ ਹੈ ਅਜਿਹੇ 'ਚ ਇਹ ਨੋ ਬਾਲ ਹੋਣੀ ਚਾਹੀਦੀ ਹੈ। ਮੈਦਾਨੀ ਅੰਪਾਇਰ ਨੇ ਜਡੇਜਾ ਦੀ ਗੱਲ ਨੂੰ ਠੁੱਕਰਾ ਦਿੱਤੀ। ਬਾਅਦ 'ਚ ਸਾਪਸ਼ਟ ਹੋਇਆ ਕਿ ਅੰਪਾਇਰ ਦਾ ਫੈਸਲਾ ਠੀਕ ਸੀ। ਪਰ ਪਹਿਲਾਂ ਅੰਬਾਤੀ ਤੇ ਬਾਅਦ 'ਚ ਰਵਿੰਦਰ ਜਡੇਜਾ ਦੇ ਕਾਰਨ ਪੂਰਾ ਮਾਮਲਾ ਚਰਚਾ ਦਾ ਕੇਂਦਰ ਬਣ ਗਿਆ। ਇਸ ਨਾਲ ਇਕ ਵਾਰ ਫਿਰ ਤੋਂ ਉਹੀ ਮੁੱਦਾ ਉੱਠ ਗਿਆ ਕਿ ਕੀ ਸਟਾਰ ਬੱਲੇਬਾਜ਼ ਸਹੀ 'ਚ ਅੰਪਾਇਰਾਂ 'ਤੇ ਦਬਾਅ ਬਣਾ ਰਹੇ ਹਨ।।