ਆਈ.ਪੀ.ਐੱਲ. ਨੇ ਜਾਰੀ ਕੀਤਾ ਨਵਾਂ ਲੋਗੋ 'DREAM11 IPL'

08/21/2020 2:12:51 PM

ਨਵੀਂ ਦਿੱਲੀ (ਵਾਰਤਾ) : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.)  ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਹੋਣ ਵਾਲੇ 13ਵੇਂ ਸੰਸਕਰਣ ਲਈ ਨਵੇਂ ਟਾਈਟਲ ਪ੍ਰਾਯੋਜਕ ਡਰੀਮ 11 ਨੂੰ ਲੈ ਕੇ ਨਵਾਂ ਲੋਗੋ ਡਰੀਮ 11 ਆਈ.ਪੀ.ਐੱਲ. ਜਾਰੀ ਕੀਤਾ ਹੈ। ਆਈ.ਪੀ.ਐੱਲ. ਨੇ ਇੰਸਟਾਗਰਾਮ 'ਤੇ ਆਈ.ਪੀ.ਐੱਲ.  ਦੇ ਨਵੇਂ ਲੋਗੋ ਦੀ ਤਸਵੀਰ ਸਾਂਝੀ ਕੀਤੀ ਹੈ। ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਵੀ ਇਸ ਲੋਗੋ ਨੂੰ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: 16 ਸਾਲਾ ਕੁੜੀ ਨਾਲ 30 ਲੋਕਾਂ ਨੇ ਲਾਈਨ ਲਗਾ ਕੇ ਕੀਤਾ ਬਲਾਤਕਾਰ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਮਹਾਰਾਸ਼ਟਰ ਦੇ ਮੁੰਬਈ ਸਥਿਤ ਭਾਰਤੀ ਆਨਲਾਈਨ ਫੈਂਟੇਸੀ ਸਪੋਟਰਸ ਕੰਪਨੀ ਡਰੀਮ 11 ( ਸਪੋਟਰ ਤਕਨਾਲੋਜੀਜ਼ ਪ੍ਰਾ.ਲਿਮਿ.) ਆਈ.ਪੀ.ਐੱਲ. 2020 ਦਾ ਟਾਈਟਲ ਪ੍ਰਾਯੋਜਕ ਹੋਵੇਗੀ। ਡਰੀਮ 11 ਨੇ ਆਈ.ਪੀ.ਐੱਲ. ਦੇ ਟਾਈਟਲ ਪ੍ਰਾਯੋਜਨ ਅਧਿਕਾਰ 222 ਕਰੋੜ ਰੁਪਏ ਦੀ ਬੋਲੀ ਲਗਾ ਕੇ ਹਾਸਲ ਕੀਤੇ ਸਨ। ਡਰੀਮ 11 ਨੂੰ 18 ਅਗਸਤ ਤੋਂ 31 ਦਸੰਬਰ 2020 ਤੱਕ ਲਈ ਆਈ.ਪੀ.ਐੱਲ. ਦੇ ਟਾਈਟਲ ਪ੍ਰਾਯੋਜਨ ਅਧਿਕਾਰ ਮਿਲੇ ਹਨ।

ਇਹ ਵੀ ਪੜ੍ਹੋ: CPL 2020: ਰਾਸ਼ਿਦ ਖਾਨ ਦੇ ਗੁਪਤ ਅੰਗ 'ਤੇ ਲੱਗੀ ਫੀਲਡਰ ਦੀ ਤੇਜ਼ ਥਰੋ, ਵੇਖੋ ਵੀਡੀਓ

cherry

This news is Content Editor cherry