IPL ਦੇ ਇਤਿਹਾਸ 'ਚ 'ਮਾਂਕਡਿੰਗ' ਦੇ ਪਹਿਲੇ ਸ਼ਿਕਾਰ ਬਣੇ ਬਟਲਰ

03/26/2019 12:32:38 PM

ਜੈਪੁਰ — ਰਾਜਸਥਾਨ ਰਾਇਲਸ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਆਈ. ਪੀ. ਐੱਲ. ਦੇ ਇਤਿਹਾਸ 'ਚ 'ਮਾਂਕਡਿੰਗ' ਦੇ ਸ਼ਿਕਾਰ ਹੋਣ ਵਾਲੇ ਪਹਿਲੇਂ ਬੱਲੇਬਾਜ਼ ਬਣੇ ਜਦ ਕਿੰਗਸ ਇਲੈਵਨ ਪੰਜਾਬ ਦੇ ਕਪਤਾਨ ਆਰ ਅਸ਼ਵਿਨ ਨੇ ਇੱਥੇ ਮੈਚ ਦੇ ਦੌਰਾਨ ਵਿਵਾਦਿਤ ਢੰਗ ਨਾਲ ਉਨ੍ਹਾਂ ਨੂੰ ਆਊਟ ਕੀਤਾ। ਬਟਲਰ ਉਸ ਸਮੇਂ 43 ਗੇਂਦ 'ਚ 69 ਦੌੜਾਂ ਬਣਾ ਕੇ ਖੇਡ ਰਹੇ ਸਨ ਜਦ ਅਸ਼ਵਿਨ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੇ ਬਿਨਾਂ ਮਾਂਕਡਿੰਗ ਨਾਲ ਆਊਟ ਕੀਤਾ। ਖੇਡ ਦੇ ਨਿਯਮਾਂ ਮੁਤਾਬਕ ਦੇ ਮੁਤਾਬਕ ਤੀਜੇ ਅੰਪਾਇਰ ਨੇ ਉਨ੍ਹਾਂ ਨੂੰ ਆਊਟ ਦਿੱਤਾ ਪਰ ਅਜਿਹੇ ਵਿਕਟ ਖੇਡ ਭਾਵਨਾ ਦੇ ਉਲਟ ਮੰਨੇ ਜਾਂਦੇ ਹਨ। ਇਸ ਤੋਂ ਬਾਅਦ ਬਟਲਰ ਤੇ ਅਸ਼ਵਿਨ ਦੇ 'ਚ ਤਿੱਖੀ ਬਹਿਸ ਵੀ ਹੋਈ।ਭਾਰਤ 'ਚ ਕਪਿਲ ਦੇਵ ਨੇ ਦੱਖਣ ਅਫਰੀਕਾ ਦੇ ਪੀਟਰ ਕਰਸਟਨ ਨੂੰ 1992/93 ਦੀ ਸੀਰੀਜ਼ ਦੇ ਦੌਰਾਨ ਮਾਂਕਡਿੰਗ ਨਾਲ ਆਊਟ ਕੀਤਾ ਸੀ। ਹੀ ਘਰੇਲੂ ਕ੍ਰਿਕਟ 'ਚ ਸਪਿਨਰ ਮੁਰਲੀ ਕਾਰਤਕ ਨੇ ਬੰਗਾਲ ਦੇ ਸੰਦੀਪਨ ਦਾਸ ਨੂੰ ਰਣਜੀ ਟਰਾਫੀ ਮੈਚ 'ਚ ਇਸੇ ਤਰ੍ਹਾਂ ਨਾਲ ਆਊਟ ਕੀਤਾ ਸੀ। ਮੈਚ 'ਚ ਦੂਜੀ ਨਾਨ ਸਟ੍ਰਾਇਕ ਸਾਈਡ 'ਤੇ ਖੜਾ ਬੱਲੇਬਾਜ਼ ਜੇਕਰ ਗੇਂਦਬਾਜ਼ ਦੇ ਹੱਥ ਨਾਲ ਗੇਂਦ ਛੁੱਟਣ ਤੋਂ ਪਹਿਲਾਂ ਕਰੀਜ਼ ਤੋਂ ਬਾਹਰ ਨਿਕਲ ਆਏ ਤਾਂ ਉਸ ਨੂੰ ਰਨ ਆਊਟ ਕਰਨ ਨੂੰ ਮਾਂਕਡਿੰਗ ਕਹਿੰਦੇ ਹਨ।