IPL 2024 : ਦਿੱਲੀ ਦੀ ਟੀਮ ਚੇਨਈ ਖਿਲਾਫ ਧਾਕੜ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਦੇ ਸਕਦੀ ਹੈ ਮੌਕਾ

03/31/2024 6:05:39 PM

ਨਵੀਂ ਦਿੱਲੀ : IPL 2024 ਵਿੱਚ ਦਿੱਲੀ ਕੈਪੀਟਲਸ ਦੀ ਟੀਮ ਆਪਣੇ ਪਹਿਲੇ 2 ਮੈਚ ਹਾਰ ਗਈ ਹੈ। ਹੁਣ ਦਿੱਲੀ ਕੈਪੀਟਲਸ ਵਿਸ਼ਾਖਾਪਟਨਮ ਵਿੱਚ ਚੇਨਈ ਸੁਪਰ ਕਿੰਗਜ਼ ਨਾਲ ਆਪਣਾ ਤੀਜਾ ਮੈਚ ਖੇਡਣ ਜਾ ਰਿਹਾ ਹੈ। ਇਸ ਮੈਚ 'ਚ ਦਿੱਲੀ ਦੀ ਨਜ਼ਰ ਸੀਜ਼ਨ ਦੀ ਪਹਿਲੀ ਜਿੱਤ 'ਤੇ ਹੋਵੇਗੀ। ਦਿੱਲੀ ਆਪਣੇ ਪਲੇਇੰਗ ਇਲੈਵਨ ਵਿੱਚ ਭਾਰਤ ਦੇ ਘਾਤਕ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਮੌਕਾ ਦੇ ਸਕਦੀ ਹੈ।

ਇਸ ਮੈਚ 'ਚ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਦਿੱਲੀ ਕੈਪੀਟਲਸ ਲਈ ਖੇਡਦੇ ਨਜ਼ਰ ਆ ਸਕਦੇ ਹਨ। ਪ੍ਰਿਥਵੀ ਪਿਛਲੇ 2 ਮੈਚਾਂ 'ਚ ਦਿੱਲੀ ਦੇ ਪਲੇਇੰਗ 11 'ਚ ਖੇਡਦੇ ਨਜ਼ਰ ਨਹੀਂ ਆਏ। ਟੀਮ ਨੂੰ ਹਾਰ ਦੇ ਨਾਲ ਨਤੀਜਾ ਭੁਗਤਣਾ ਪਿਆ। ਹੁਣ ਜੇਕਰ ਉਹ ਟੀਮ 'ਚ ਵਾਪਸੀ ਕਰਦਾ ਹੈ ਤਾਂ ਇਹ ਦਿੱਲੀ ਲਈ ਫਾਇਦੇਮੰਦ ਹੋ ਸਕਦਾ ਹੈ।

ਦਿੱਲੀ ਦੇ ਕੋਚ ਰਿਕੀ ਪੋਂਟਿੰਗ ਨੇ ਪ੍ਰਿਥਵੀ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਪੋਂਟਿੰਗ ਨੇ ਕਿਹਾ, 'ਅਸੀਂ ਅਭਿਆਸ ਦੌਰਾਨ ਪ੍ਰਿਥਵੀ ਸ਼ਾਅ ਨੂੰ ਦੇਖਾਂਗੇ, ਜੇਕਰ ਉਹ ਸਾਰਿਆਂ ਨੂੰ ਪ੍ਰਭਾਵਿਤ ਕਰਦੇ ਹਨ ਤਾਂ ਅਸੀਂ ਉਸ ਨੂੰ ਸੀਐੱਸਕੇ ਦੇ ਖਿਲਾਫ ਖੇਡਣ 'ਤੇ ਵਿਚਾਰ ਕਰਾਂਗੇ। ਜੇਕਰ ਪ੍ਰਿਥਵੀ ਪੂਰੀ ਤਰ੍ਹਾਂ ਫਿੱਟ ਹੈ ਤਾਂ ਉਹ ਵਿਸ਼ਾਖਾਪਟਨਮ 'ਚ ਚੇਨਈ ਦੇ ਖਿਲਾਫ ਖੇਡਦੇ ਨਜ਼ਰ ਆ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਪ੍ਰਿਥਵੀ ਸ਼ੋਅ ਨੂੰ ਸੱਟ ਤੋਂ ਬਾਅਦ NCA ਨੇ ਫਿੱਟ ਘੋਸ਼ਿਤ ਕੀਤਾ ਸੀ ਅਤੇ ਉਹ ਘਰੇਲੂ ਕ੍ਰਿਕਟ ਵਿੱਚ ਵੀ ਚੰਗਾ ਖੇਡ ਰਿਹਾ ਸੀ। ਪਰ ਉਹ ਪੋਂਟਿੰਗ ਦੇ ਫਿਟਨੈੱਸ ਦੇ ਮਾਪਦੰਡਾਂ 'ਤੇ ਖਰਾ ਨਹੀਂ ਉਤਰਿਆ। ਅਜਿਹੇ 'ਚ ਉਸ ਨੂੰ ਪਲੇਇੰਗ 11 'ਚ ਜਗ੍ਹਾ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਸ਼ਾਅ ਸਲਾਮੀ ਬੱਲੇਬਾਜ਼ ਹਨ ਅਤੇ ਦਿੱਲੀ ਟੀਮ ਆਸਟਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਦੇ ਨਾਲ ਪਾਰੀ ਦੀ ਸ਼ੁਰੂਆਤ ਕਰ ਰਹੀ ਹੈ। ਹੁਣ ਜੇਕਰ ਪੋਂਟਿੰਗ ਚਾਹੇ ਤਾਂ ਪ੍ਰਿਥਵੀ ਨੂੰ ਪਲੇਇੰਗ 11 'ਚ ਹਿੱਸਾ ਮਿਲ ਸਕਦਾ ਹੈ।

Tarsem Singh

This news is Content Editor Tarsem Singh