IPL 2022 : ਧੋਨੀ ਨੇ ਕੋਹਲੀ ਲਈ ਸੈੱਟ ਕੀਤੀ ਫੀਲਡਿੰਗ, ਅਗਲੀ ਹੀ ਗੇਂਦ ''ਤੇ ਹੋਏ ਆਊਟ

04/13/2022 2:56:09 PM

ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ ਨੇ ਆਪਣੀ ਹਾਰ ਦਾ ਸਿਲਸਿਲਾ ਤੋੜਦੇ ਹੋਏ ਮੰਗਲਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2022 ਦੀ ਪਹਿਲੀ ਜਿੱਤ ਦਰਜ ਕੀਤੀ। ਨਵੀਂ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਸੀ. ਐੱਸ.  ਕੇ. ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵਿਰਾਟ ਕੋਹਲੀ ਨੂੰ ਆਊਟ ਕਰਨ ਲਈ ਫੀਲਡਿੰਗ ਸੈੱਟ ਕੀਤੀ ਤੇ ਕੋਹਲੀ ਇਸ ਰਣਨੀਤੀ 'ਚ ਫਸ ਕੇ ਆਪਣਾ ਵਿਕਟ ਗੁਆ ਬੈਠੇ।

ਇਹ ਵੀ ਪੜ੍ਹੋ : ਗ਼ਰੀਬੀ ਝੱਲੀ ਪਰ ਜਜ਼ਬੇ ਨੂੰ ਸਲਾਮ, ਹਾਕੀ 'ਚ ਸਖ਼ਤ ਮਿਹਨਤ ਦੇ ਦਮ 'ਤੇ ਪ੍ਰੀਤੀ ਵਧਾ ਰਹੀ ਹੈ ਦੇਸ਼ ਦਾ ਮਾਣ

ਆਰ. ਸੀ. ਬੀ. ਦੇ ਟੀਚੇ ਦਾ ਪਿੱਛਾ ਕਰਨ ਦੇ ਦੌਰਾਨ ਖੇਡ ਦੀ ਦੂਜੀ ਪਾਰੀ 'ਚ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਨੇ ਵਿਰਾਟ ਨੂੰ ਆਉਟ ਕਰਨ ਲਈ ਆਪਣੇ ਰਣਨੀਤਿਕ ਕੌਸ਼ਲ ਦਾ ਇਸਤੇਮਾਲ ਕੀਤਾ। ਮਾਸਟਰ ਬਲਾਸਟਰ ਨੇ ਖ਼ਾਕਾ ਤਿਆਰ ਕੀਤਾ, ਮੈਦਾਨ 'ਤੇ ਯੋਜਨਾ ਬਣਾਈ, ਉਸ ਨੂੰ ਅੰਜਾਮ ਦਿੱਤਾ ਤੇ ਨਤੀਜਾ ਵਿਰਾਟ ਕੋਹਲੀ ਸਿਰਫ਼ ਇਕ ਦੌੜ ਬਣਾ ਕੇ ਆਊਟ ਹੋਏ। 

ਇਹ ਵੀ ਪੜ੍ਹੋ : IPL 2022 : CSK ਖ਼ਿਲਾਫ਼ RCB ਦੀ ਹਾਰ ਦੇ ਲਈ ਕਪਤਾਨ ਡੁਪਲੇਸਿਸ ਨੇ ਇਨ੍ਹਾਂ ਕਾਰਨਾਂ ਨੂੰ ਦੱਸਿਆ ਜ਼ਿੰਮੇਵਾਰ

ਧੋਨੀ ਨੇ ਕੋਹਲੀ ਨੂੰ ਫਸਾਉਣ ਲਈ ਸ਼ਿਵਮ ਦੁਬੇ ਨੂੰ ਫਾਈਨ ਲੈੱਗ ਤੋਂ ਡੀਪ ਸਕੁਏਅਰ ਲੈੱਗ 'ਚ ਮੂਵ ਕੀਤਾ। ਅਗਲੀ ਹੀ ਗੇਂਦ 'ਤੇ ਆਰ. ਸੀ. ਬੀ. ਦੇ ਸਾਬਕਾ ਕਪਤਾਨ ਨੇ ਗੇਂਦ ਨੂੰ ਡੀਪ ਸਕੁਏਅਰ ਲੈੱਗ ਵਲ ਮਾਰਿਆ ਤੇ ਠੀਕ ਉਸੇ ਬਿੰਦੂ 'ਤੇ ਦੁਬੇ ਨੇ ਕੈਚ ਫੜਿਆ। ਆਰ. ਸੀ. ਬੀ. ਨੂੰ ਇਕ ਝਟਕਾ ਲੱਗਾ ਜਦੋਂ ਉਨ੍ਹਾਂ ਨੇ ਆਪਣੇ ਕਪਤਾਨ ਫਾਫ ਡੁ ਪਲੇਸਿਸ ਨੂੰ ਗੁਆਉਣ ਤੋਂ ਠੀਕ ਪਹਿਲਾਂ ਪਾਵਰਪਲੇਅ 'ਚ ਕੋਹਲੀ ਨੂੰ ਗੁਆ ਦਿੱਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh