IPL 2021 : ਮੁੰਬਈ ਮੁੰਬਈ ਇੰਡੀਅਨ ਅੱਜ ਤੋਂ ਸ਼ੁਰੂ ਕਰੇਗੀ ਅਭਿਆਸ

08/20/2021 1:26:57 AM

ਨਵੀਂ ਦਿੱਲੀ- ਚੇਨਈ ਸੁਪਰ ਕਿੰਗਜ਼ ਵੀਰਵਾਰ ਤੋਂ ਦੁਬਈ ਵਿਚ ਆਈ. ਸੀ. ਸੀ. ਕ੍ਰਿਕਟ ਅਕੈਡਮੀ ਵਿਚ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੈਸ਼ਨ ਦੇ ਬਾਕੀ ਦੇ ਮੈਚਾਂ ਦੇ ਲਈ ਅਭਿਆਸ ਕਰ ਰਹੀ ਹੈ। ਪਿਛਲੀ ਚੈਂਪੀਅਨ ਮੁੰਬਈ ਇੰਡੀਅਨ ਸ਼ੁੱਕਰਵਾਰ ਤੋਂ ਸ਼ੇਖ ਜਾਇਦ ਸਟੇਡੀਅਮ ਵਿਚ ਆਪਣਾ ਅਭਿਆਸ ਸ਼ੁਰੂ ਕਰੇਗਾ। ਇਕ ਨਿਊਜ਼ ਏਜੰਸੀ ਨੇ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਦੋਵਾਂ ਟੀਮਾਂ ਨੇ ਆਪਣੇ 6-ਦਿਨਾਂ ਇਕਾਂਤਵਾਸ ਦੀ ਮਿਆਦ ਸਫਲਤਾਪੂਰਵਕ ਪੂਰੀ ਕਰ ਲਈ ਹੈ ਅਤੇ ਸੀ. ਐੱਸ. ਕੇ. ਵੀਰਵਾਰ ਨੂੰ ਸਿਖਲਾਈ ਸ਼ੁਰੂ ਕਰ ਰਿਹਾ ਹੈ। ਮੁੰਬਈ ਸ਼ੁੱਕਰਵਾਰ ਨੂੰ ਆਪਣੀ ਤਿਆਰੀ ਸ਼ੁਰੂ ਕਰ ਦੇਵੇਗਾ।

ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਕਰੇਗਾ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ


ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਦੋਵਾਂ ਟੀਮਾਂ ਨੇ ਇਕਾਂਤਵਾਸ ਪ੍ਰਕਿਰਿਆ ਨੂੰ ਸਫਲਤਾਪੂਰਕ ਪੂਰਾ ਕਰ ਲਿਆ ਹੈ ਅਤੇ ਆਈ. ਪੀ. ਐੱਲ. ਦੇ ਲਈ ਅਭਿਆਸ ਸ਼ੁਰੂ ਕਰਨ ਦੇ ਲਈ ਤਿਆਰ ਹੈ। ਸੀ. ਐੱਸ. ਕੇ. ਵੀਰਵਾਰ ਰਾਤ ਦੁਬਈ 'ਚ ਆਈ. ਸੀ. ਸੀ. ਕ੍ਰਿਕਟ ਅਕੈਡਮੀ ਵਿਚ ਅਭਿਆਸ ਸ਼ੁਰੂ ਕਰ ਰਿਹਾ ਹੈ। ਮੁੰਬਈ ਸ਼ੁੱਕਰਵਾਰ ਤੋਂ ਸ਼ੇਖ ਜਾਇਦ ਸਟੇਡੀਅਮ ਦੇ ਅੰਦਰ ਸਿਖਲਾਈ ਸਹੂਲਤ ਵਿਚ ਆਪਣਾ ਅਭਿਆਸ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ। ਪਿਛਲੇ ਸਾਲ ਦੀ ਉਪ ਜੇਤੂ ਦਿੱਲੀ ਕੈਪੀਟਲਸ (ਡੀ. ਸੀ.) ਸ਼ਨੀਵਾਰ ਨੂੰ ਯੂ. ਏ. ਈ. ਦੇ ਲਈ ਰਵਾਨਾ ਹੋਵੇਗੀ। ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਪਹਿਲਾਂ ਤੋਂ ਹੀ ਫਿੱਟਨੈਸ ਕੋਚ ਦੇ ਨਾਲ ਯੂ.ਏ.ਈ. ਵਿਚ ਹਨ ਅਤੇ ਅੰਤਰਰਾਸ਼ਟਰੀ ਸਿਤਾਰੇ ਆਪਣੀ ਅੰਤਰਰਾਸ਼ਟਰੀ ਪ੍ਰਤੀਬੱਧਤਾਵਾਂ ਦੇ ਪੂਰਾ ਹੋਣ ਤੋਂ ਬਾਅਦ ਟੀਮ ਵਿਚ ਸ਼ਾਮਲ ਹੋਣਗੇ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਦੇ ਲਈ ਆਸਟਰੇਲੀਆਈ ਟੀਮ ਦਾ ਐਲਾਨ, ਵੱਡੇ ਖਿਡਾਰੀਆਂ ਦੀ ਹੋਈ ਵਾਪਸੀ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh