ਚਾਰ ਮੈਚਾਂ ਬਾਅਦ ਜਾਣੋ IPL ਪੁਆਇੰਟ ਟੇਬਲ ’ਤੇ ਆਪਣੀ ਪਸੰਦੀਦਾ ਟੀਮ ਦੀ ਸਥਿਤੀ ਬਾਰੇ

04/13/2021 12:06:07 PM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 14ਵੇਂ ਸੀਜ਼ਨ ’ਚ ਸੋਮਵਾਰ ਤਕ ਕੁਲ ਚਾਰ ਮੈਚ ਖੇਡੇ ਜਾ ਚੁੱਕੇ ਹਨ। ਹਰੇਕ ਟੀਮ ਨੇ ਇਕ-ਇਕ ਮੈਚ ਖੇਡੇ ਹਨ। ਸੋਮਵਾਰ ਨੂੰ ਪੰਜਾਬ ਕਿੰਗਜ਼ (ਪੀ. ਬੀ. ਕੇ. ਐੱਸ. ਤੇ ਰਾਜਸਥਾਨ ਰਾਇਲਸ (ਆਰ. ਆਰ) ਵਿਚਾਲੇ ਆਈ. ਪੀ. ਐੱਲ. ਦੇ ਇਸ ਸੈਸ਼ਨ ਦਾ ਚੌਥਾ ਮੈਚ ਖੇਡਿਆ ਗਿਆ। ਪੰਜਾਬ ਨੂੰ ਇਸ ਮੈਚ ’ਚ ਚਾਰ ਦੌੜਾਂ ਨਾਲ ਜਿੱਤ ਮਿਲੀ। ਚਾਰ ਮੈਚਾਂ ਦੇ ਬਾਅਦ ਅੰਕ ਸੂਚੀ ’ਤੇ ਨਜ਼ਰ ਮਾਰੀਏ ਤਾਂ ਦਿੱਲੀ ਕੈਪੀਟਲਸ, ਕੋਲਕਾਤਾ ਨਾਈਟਰਾਈਡਰਜ਼, ਪੰਜਾਬ ਕਿੰਗਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਕੋਲ ਦੋ-ਦੋ ਅੰਕ ਹਨ ਪਰ ਨੈੱਟ ਰਨ ਦੇ ਆਧਾਰ ’ਤੇ ਰਿਸ਼ਭ ਪੰਤ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਸ (ਡੀ. ਸੀ.) ਪਹਿਲੇ ਸਥਾਨ ’ਤੇ ਹੈ। ਜਦਕਿ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰਕਿੰਗਜ਼ (ਸੀ. ਐੱਸ. ਕੇ.) ਆਖ਼ਰੀ ਪਾਇਦਾਨ ’ਤੇ ਹੈ।
ਇਹ ਵੀ ਪੜ੍ਹੋ : IPL : ਮੁੰਬਈ ਤੇ ਕੋਲਕਾਤਾ ਵਿਚਾਲੇ ਮੁਕਾਬਲਾ ਅੱਜ, ਜਾਣੋ ਦੋਹਾਂ ਟੀਮਾਂ ਵਿਚਾਲੇ ਖੇਡੇ ਗਏ ਮੈਚਾਂ ਦੇ ਦਿਲਚਸਪ ਅੰਕੜੇ

ਅਜੇ ਤਕ ਖੇਡੇ ਗਏ ਚਾਰ ਮੈਚਾਂ ਦਾ ਹਾਲ
ਸੀਜ਼ਨ ਦਾ ਪਹਿਲਾ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਤੇ ਮੁੰਬਈ ਇੰਡੀਅਨਜ਼ (ਐੱਮ. ਆਈ.) ਵਿਚਾਲੇ ਖੇਡਿਆ ਗਿਆ। ਇਸ ਮੈਚ ’ਚ ਬੈਂਗਲੁਰੂ ਨੂੰ ਜਿੱਤ ਮਿਲੀ। ਦੂਜਾ ਮੈਚ ਚੇਨਈ ਸੁਪਰਕਿੰਗਜ਼ (ਸੀ. ਐੱਸ. ਕੇ.) ਤੇ ਦਿੱਲੀ ਕੈਪੀਟਲਸ (ਡੀ. ਸੀ.) ਵਿਚਾਲੇ ਖੇਡਿਆ ਗਿਆ। ਦਿੱਲੀ ਨੇ ਇਸ ਮੈਚ ਨੂੰ ਜਿੱਤ ਲਿਆ। ਤੀਜਾ ਮੈਚ ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ) ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਵਿਚਾਲੇ ਖੇਡਿਆ ਗਿਆ। ਕੋਲਕਾਤਾ ਨੇ ਇਸ ਮੈਚ ਜਿੱਤ ਹਾਸਲ ਕੀਤੀ। ਚੌਥਾ ਮੈਚ ਪੰਜਾਬ ਕਿੰਗਜ਼ (ਪੀ. ਬੀ. ਕੇ. ਐੱਸ.) ਤੇ ਰਾਜਸਥਾਨ ਰਾਇਲਜ਼ (ਆਰ. ਆਰ.) ਵਿਚਾਲੇ ਹੋਇਆ। ਮੈਚ ’ਚ ਪੰਜਾਬ ਨੇ ਜਿੱਤ ਹਾਸਲ ਕੀਤੀ। 

ਨੋਟ : ਇਸ ਮੈਚ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh