IPL 2020 'ਚ ਧੋਨੀ ਫਲਾਪ ਪਰ 'ਟੀ 20' 'ਚ ਕਿੰਗ ਘੋਸ਼ਿਤ

10/13/2020 4:47:56 PM

ਨਵੀਂ ਦਿੱਲੀ (ਵਾਰਤਾ) : ਆਈ.ਪੀ.ਐਲ. ਟੀਮ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਆਈ.ਪੀ.ਐਲ.-13 ਵਿਚ ਪ੍ਰਦਰਸ਼ਨ ਨਿਰਾਸ਼ਾਜਨਕ ਚੱਲ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਉਹ ਆਲੋਚਨਾ ਦੇ ਸ਼ਿਕਾਰ ਹੋ ਰਹੇ ਹਨ ਪਰ ਭਾਰਤ ਦੇ ਪਹਿਲੇ ਆਨਲਾਈਨ ਸਪੋਰਟਸ ਰੇਡੀਓ ਚੈਨਲ ਸਪੋਰਟਸ ਫਲੈਸ਼ਸ ਦੇ ਇਕ ਆਨਲਾਈਨ ਸਰਵੇ ਜ਼ਰੀਏ ਧੋਨੀ ਨੂੰ 'ਟੀ 20' ਦਾ ਕਿੰਗ ਘੋਸ਼ਿਤ ਕੀਤਾ ਗਿਆ ਹੈ। ਇਹ ਚੈਨਲ ਲਾਈਵ ਅਪਡੇਟ ਅਤੇ 24/7 ਚੈਟ ਕਮੈਂਟਰੀ ਸਮੇਤ ਖੇਡ ਸਮੱਗਰੀਆਂ ਦੇ ਪ੍ਰਸਾਰਣ ਲਈ ਮਸ਼ਹੂਰ ਹੈ।

ਇਹ ਵੀ ਪੜ੍ਹੋ: ਧੋਨੀ ਦੀ ਧੀ ਨਾਲ ਜਬਰ-ਜ਼ਿਨਾਹ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ, ਇਸ ਅਦਾਕਾਰ ਨੇ ਪੁਲਸ ਦੀ ਕੀਤੀ ਸ਼ਲਾਘਾ

ਸਪੋਟਰਸ ਫਲੈਸ਼ ਦੇ ਸਰਵੇ ਵਿਚ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ 'ਤੇ 1.2 ਮਿਲੀਅਨ ਲੋਕਾਂ ਦੀ ਭਾਗੀਦਾਰੀ ਦਰਜ ਕੀਤੀ ਗਈ। ਪੂਰੀ ਦੁਨੀਆ ਦੀਆਂ ਵੱਖ-ਵੱਖ ਟੀਮਾਂ ਦੇ ਕੁੱਲ 128 ਕ੍ਰਿਕਟਰ ਚੁਣੇ ਗਏ ਅਤੇ ਵੱਖ-ਵੱਖ ਪੜਾਵਾਂ ਵਿਚ 127 ਦਿਲਚਸਪ ਅਤੇ ਰੋਮਾਂਚਕ ਮੈਚ ਆਯੋਜਿਤ ਕੀਤੇ ਗਏ। ਕ੍ਰਿਕਟਰਾਂ ਦੀ ਚੋਣ ਉਨ੍ਹਾਂ ਦੇ ਪਿਛਲੇ ਪ੍ਰਦਰਸ਼ਨ ਅਤੇ ਉਨ੍ਹਾਂ ਦੇ ਮੌਜੂਦਾ ਆਈ.ਪੀ.ਐਲ. ਮੁੱਲਾਂ ਦੇ ਆਧਾਰ 'ਤੇ ਮਾਹਰਾਂ ਦੇ ਇਕ ਪੈਨਲ ਅਤੇ ਸਪੋਟਰਸ ਫਲੈਸ਼ ਦੇ ਕਮੈਂਟੇਟਰਾਂ ਨੇ ਕੀਤਾ। ਸਾਰੇ 127 ਮੈਚਾਂ ਲਈ ਵੋਟਿੰਗ ਸਪੋਟਰਸ ਫਲੈਸ਼ ਦੇ ਟਵਿਟਰ, ਫੇਸਬੁੱਕ, ਇੰਸਟਾਗਰਾਮ ਅਤੇ ਲਿੰਕਡਇਨ ਦੇ ਸੋਸ਼ਲ ਮੀਡੀਆ ਹੈਂਡਲ  ਜ਼ਰੀਏ ਕੀਤੀ ਗਈ। ਇਹ ਸਰਵੇ ਕ੍ਰਿਕਟ ਲੀਗ ਦੀ ਤਰ੍ਹਾਂ ਵੱਖ-ਵੱਖ ਪੜਾਵਾਂ ਵਿਚ ਕੀਤਾ ਗਿਆ ਸੀ, ਜੋ ਪਿਛਲੇ 32 ਦਿਨਾਂ ਤੋਂ ਲਾਈਵ ਸਨ। ਸੈਮੀਫਾਇਨਲ ਵਿਚ ਧੋਨੀ ਅਤੇ ਯੁਵਰਾਜ ਸਿੰਘ ਮੁਕਾਬਲੇ ਵਿਚ ਆਹਮੋ-ਸਾਹਮਣੇ ਸਨ, ਜਦੋਂ ਕਿ ਮੌਜੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਉਪ-ਕਪਤਾਨ ਰੋਹਿਤ ਸ਼ਰਮਾ ਦੇ ਨਾਲ ਭਿੜੇ ਸਨ। ਫਾਈਨਲ ਧੋਨੀ ਅਤੇ ਵਿਰਾਟ ਵਿਚਾਲੇ ਸੀ।

ਇਹ ਵੀ ਪੜ੍ਹੋ: IPL 2020: ਪੰਜਾਬ ਟੀਮ ਲਈ ਵੱਡੀ ਖ਼ੁਸ਼ਖ਼ਬਰੀ! ਕ੍ਰਿਸ ਗੇਲ ਜਲਦ ਉਤਰਣਗੇ ਮੈਦਾਨ 'ਚ

ਦਰਸ਼ਕਾਂ ਨੇ 'ਟੀ 20' ਕਿੰਗ ਦੇ ਖ਼ਿਤਾਬ ਨਾਲ ਧੋਨੀ ਨੂੰ ਨਵਾਜਿਆ। ਇਸ ਸਰਵੇ 'ਤੇ ਸਪੋਰਟਸ ਫਲੈਸ਼ਸ ਦੇ ਸੰਸਥਾਪਕ ਰਮਨ ਰਹੇਜਾ ਨੇ ਕਿਹਾ, 'ਇਹ ਨਤੀਜਾ ਦਰਸਾਉਂਦਾ ਹੈ ਕਿ ਅੰਤਰਰਸ਼ਟਰੀ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਦੇ ਬਾਅਦ ਵੀ ਧੋਨੀ ਨੂੰ ਹੀ ਦਰਸ਼ਕ 'ਕ੍ਰਿਕਟ ਦਾ ਰਾਜਾ' ਮੰਣਦੇ ਹਨ ਅਤੇ ਦੇਸ਼ ਲਈ ਉਨ੍ਹਾਂ ਦੇ ਖੇਡ ਨੂੰ ਬੇਹੱਦ ਮਹੱਤਵਪੂਰਣ ਮੰਣਦੇ ਹਨ। ਉਹ ਸਚਮੁੱਚ ਕ੍ਰਿਕਟ ਦੇ ਲੀਜੇਂਡ ਹੈ। ਇਹ ਸਰਵੇ ਇਸ ਮਸ਼ਹੂਰ ਹਸਤੀ ਨਾਲ ਕ੍ਰਿਕਟ ਪ੍ਰੇਮੀਆਂ ਦਾ ਲਗਾਓ ਜਾਣਨ ਲਈ ਕੀਤਾ ਗਿਆ ਸੀ। ਇਸ ਵਿਚ 32 ਦਿਨਾਂ ਵਿਚ ਚਾਲ੍ਹੀ ਲੱਖ ਵਿਊ ਮਿਲੇ। ਇਹ ਇਸ ਦਾ ਵੀ ਸਬੂਤ ਹੈ ਕਿ ਭਾਰਤ ਵਿਚ ਕ੍ਰਿਕਟ ਸਭ ਤੋਂ ਪਸੰਦੀਦਾ ਖੇਡ ਦੇ ਰੂਪ ਵਿਚ ਅੱਜ ਵੀ ਅਵੱਲ ਹੈ।' ਰਹੇਜਾ ਨੇ ਕਿਹਾ, 'ਅਸੀਂ ਦੈਨਿਕ ਆਧਾਰ 'ਤੇ ਦਰਸ਼ਕਾਂ ਨਾਲ ਸੰਪਰਪ ਵਿਚ ਬਣੇ ਰਹੇ ਅਤੇ ਇਹ ਮਾਸਿਕ ਆਧਾਰ 'ਤੇ ਸਪੋਰਟਸ ਫਲੈਸ਼ਸ ਆਨਲਾਈਨ ਰੇਡੀਓ ਦੇ 10 ਮਿਲੀਅਨ ਸਰੋਤਿਆਂ ਵਿਚੋਂ ਹਨ।'

ਇਹ ਵੀ ਪੜ੍ਹੋ: ਸੋਨਾ ਖ਼ਰੀਦਣ ਦਾ ਹੈ ਚੰਗਾ ਮੌਕਾ, ਕੀਮਤਾਂ 'ਚ ਆਈ ਭਾਰੀ ਗਿਰਾਵਟ

cherry

This news is Content Editor cherry