IPL 2020: ਪੰਜਾਬ ਦੇ ਧਾਕੜ ਬੱਲੇਬਾਜ ਕ੍ਰਿਸ ਗੇਲ ਦਾ ਪ੍ਰਸ਼ੰਸਕਾਂ ਨੂੰ ਸੁਨੇਹਾ, ਕਿਹਾ-ਵਾਪਿਸ ਆਇਆ 'ਯੂਨੀਵਰਸ ਬੌਸ'

10/14/2020 11:48:33 AM

ਦੁਬਈ : ਕਿੰਗਜ਼ ਇਲੈਵਨ ਪੰਜਾਬ ਦੇ ਕੈਰੇਬਿਆਈ ਬੱਲੇਬਾਜ਼ ਕ੍ਰਿਸ ਗੇਲ ਨੇ ਸੰਕੇਤ ਦਿੱਤਾ ਹੈ ਕਿ ਉਹ ਵੀਰਵਾਰ ਨੂੰ ਰਾਇਲ ਚੈਲੇਂਜਰਸ ਖ਼ਿਲਾਫ਼ ਇਸ ਆਈ.ਪੀ.ਐਲ.2020 ਸੀਜ਼ਨ ਦਾ ਆਪਣਾ ਪਹਿਲਾ ਮੈਚ ਖੇਡ ਸਕਦੇ ਹਨ। ਉਹ ਫੂਡ ਪੁਆਇਜ਼ਨਿੰਗ ਤੋਂ ਉਭਰ ਚੁੱਕੇ ਹਨ।

ਇਹ ਵੀ ਪੜ੍ਹੋ: ਹੁਣ ਇੰਨੇ 'ਚ ਪੈ ਰਿਹੈ 10 ਗ੍ਰਾਮ ਸੋਨਾ, ਦੇਖੋ ਨਵੇਂ ਭਾਅ

 


ਗੇਲ ਨੇ ਇਕ ਵੀਡੀਓ ਵਿਚ ਕਿਹਾ, 'ਸਾਰੇ ਪ੍ਰਸ਼ੰਸਕਾਂ ਨੂੰ ਮੇਰਾ ਜਵਾਬ, ਹੁਣ ਇੰਤਜ਼ਾਰ ਖ਼ਤਮ ਹੋ ਗਿਆ ਹੈ। ਯੂਨੀਵਰਸ ਬੌਸ ਵਾਪਸ ਆ ਗਿਆ ਹੈ। ਮੈਨੂੰ ਪਤਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਸੀ। ਯੂਨੀਵਰਸ ਬੌਸ ਨੂੰ ਜੇਕਰ ਫਿਰ ਕੁੱਝ ਨਾ ਹੋਇਆ ਤਾਂ ਫਿਰ ਸਮਝੋ ਕਿ ਤੁਹਾਡਾ ਇੰਤਜ਼ਾਰ ਖ਼ਤਮ। ਉਮੀਦ ਕਰਦਾ ਹਾਂ ਕਿ ਕੁੱਝ ਬੁਰਾ ਨਾ ਹੋਵੇ।' ਉਨ੍ਹਾਂ ਨੇ ਕਿਹਾ, 'ਮੈਨੂੰ ਪਤਾ ਹੈ ਕਿ ਅਸੀਂ ਅੰਕ ਸੂਚੀ ਵਿਚ ਆਖ਼ਰੀ ਸਥਾਨ 'ਤੇ ਹਾਂ ਪਰ ਇਹ ਹੁਣ ਵੀ ਸੰਭਵ ਹੈ। 7 ਮੈਚ ਬਚੇ ਹਨ ਅਤੇ ਸਾਡਾ ਮੰਨਣਾ ਹੈ ਕਿ ਅਸੀਂ ਸਾਰੇ ਮੈਚ ਜਿੱਤ ਸਕਦੇ ਹਾਂ, ਇਹ ਹੁਣ ਵੀ ਸੰਭਵ ਹੈ।' ਗੇਲ ਨੇ ਕਿਹਾ, 'ਮੈਂ ਸਾਰੇ ਖਿਡਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਤਮਵਿਸ਼ਵਾਸ ਰੱਖਣ। ਜਿਵੇਂ ਕਿ ਮੈਂ ਕਿਹਾ, ਇਥੋਂ ਅਸੀਂ ਉਪਰ ਹੀ ਜਾ ਸਕਦੇ ਹਾਂ। ਅਸੀਂ ਅਜਿਹਾ ਕਰ ਸਕਦੇ ਹਾਂ।'

 

ਇਹ ਵੀ ਪੜ੍ਹੋ: ਤੈਮੂਰ ਨੂੰ ਕ੍ਰਿਕਟ ਖੇਡਦਿਆਂ ਵੇਖ ਕਰੀਨਾ ਕਪੂਰ ਨੇ IPL ਨੂੰ ਕੀਤੀ ਇਹ ਵਿਸ਼ੇਸ਼ ਅਪੀਲ

ਇਸ ਤੋਂ ਪਹਿਲਾਂ ਟੀਮ ਦੇ ਸੂਤਰਾਂ ਨੇ ਕਿਹਾ ਸੀ, 'ਉਹ ਹੁਣ ਤੰਦਰੁਸਤ ਹਨ ਅਤੇ ਉਮੀਦ ਹੈ ਕਿ ਆਰ.ਸੀ.ਬੀ. ਖ਼ਿਲਾਫ਼ (ਵੀਰਵਾਰ) ਨੂੰ ਮੈਚ ਵਿਚ ਖੇਡਣਗੇ।' ਇਹ ਮੈਚ ਸ਼ਾਰਜਾਹ ਵਿਚ ਹੋਵੇਗਾ ਜਿੱਥੇ ਦਾ ਮੈਦਾਨ ਆਈ.ਪੀ.ਐਲ. ਦੇ ਤਿੰਨਾਂ ਮੈਚ ਸਥਾਨਾਂ ਵਿਚੋਂ ਸਭ ਤੋਂ ਛੋਟਾ ਹੈ। ਮਯੰਕ ਅੱਗਰਵਾਲ ਅਤੇ ਕੇ.ਐਲ. ਰਾਹੁਲ ਨੇ ਹੁਣ ਤੱਕ ਕਿੰਗਜ਼ ਇਲੈਵਨ ਨੂੰ ਚੰਗੀ ਸ਼ੁਰੂਆਤ ਦਿਵਾਈ ਹੈ ਅਤੇ ਅਜਿਹੇ ਵਿਚ ਗੇਲ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ। ਕਿੰਗਜ਼ ਇਲੈਵਨ ਨੂੰ 7 ਵਿਚੋਂ 6 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਣਾ ਪਿਆ ਹੈ ਅਤੇ ਉਸ ਨੂੰ ਪਲੇਆਫ ਵਿਚ ਜਗ੍ਹਾ ਬਣਾਉਣ ਲਈ ਹੁਣ ਕੁੱਝ ਵਿਸ਼ੇਸ਼ ਪ੍ਰਦਰਸ਼ਨ ਕਰਣਾ ਹੋਵੇਗਾ।

ਇਹ ਵੀ ਪੜ੍ਹੋ: ਬਾਬਾ ਰਾਮਦੇਵ ਦੀ ਪਤੰਜਲੀ ਅਤੇ ਫਲਿਪਕਾਰਟ ਦੀਆਂ ਵਧੀਆਂ ਮੁਸ਼ਕਲਾਂ, ਕਾਰਣ ਦੱਸੋ ਨੋਟਿਸ ਹੋਇਆ ਜ਼ਾਰੀ

cherry

This news is Content Editor cherry