IPL 2020 : ਅੱਜ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਹੋਵੇਗੀ ਟੱਕਰ
10/14/2020 1:00:43 PM
ਦੁਬਈ : ਇੰਡੀਅਨ ਪ੍ਰੀਮੀਅਰ ਲੀਗ 2020 ਵਿਚ ਬੁੱਧਵਾਰ ਯਾਨੀ ਅੱਜ ਸੀਜ਼ਨ ਦਾ 30ਵਾਂ ਮੈਚ ਖੇਡਿਆ ਜਾਵੇਗਾ। ਇਹ ਮੁਕਾਬਲਾ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਹੋਵੇਗਾ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮਲ ਨੂੰ ਸਾਢੇ 7 ਵਜੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: IPL 2020: ਪੰਜਾਬ ਦੇ ਧਾਕੜ ਬੱਲੇਬਾਜ ਕ੍ਰਿਸ ਗੇਲ ਦਾ ਪ੍ਰਸ਼ੰਸਕਾਂ ਨੂੰ ਸੁਨੇਹਾ, ਕਿਹਾ-ਵਾਪਿਸ ਆਇਆ 'ਯੂਨੀਵਰਸ ਬੌਸ'
ਇਸ ਸੀਜ਼ਨ ਵਿਚ ਜਦੋਂ ਇਨ੍ਹਾਂ ਦੋਵਾਂ ਟੀਮਾਂ ਦਾ ਪਿਛਲਾ ਮੁਕਾਬਲਾ ਹੋਇਆ ਸੀ, ਉਦੋਂ ਦਿੱਲੀ ਦੀ ਟੀਮ ਜੇਤੂ ਸਾਬਿਤ ਹੋਈ ਸੀ। ਦਿੱਲੀ ਦੇ ਸਟੀਵ ਸਮਿਥ ਦੀ ਕਪਤਾਨੀ ਵਾਲੀ ਰਾਜਸਥਾਨ ਰਾਇਲਜ਼ ਨੂੰ 46 ਦੌੜਾਂ ਨਾਲ ਹਰਾਇਆ ਸੀ। ਦਿੱਲੀ ਦੀ ਟੀਮ ਹੁਣ ਵੀ ਸ਼ਾਨਦਾਰ ਫਾਰਮ ਵਿਚ ਹੈ। ਦਿੱਲੀ 7 ਮੈਚਾਂ ਵਿਚ 5 ਜਿੱਤਾਂ ਅਤੇ 2 ਹਾਰਾਂ ਨਾਲ 10 ਅੰਕ ਲੈ ਕੇ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਹੈ ਅਤੇ ਉਹ ਰਾਇਲਜ਼ ਨੂੰ ਹਰਾ ਕੇ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗੀ। ਉਥੇ ਹੀ ਦੂਜੇ ਪਾਸੇ ਰਾਜਸਥਾਨ ਰਾਇਲਜ਼ ਦੀ ਕੋਸ਼ਿਸ਼ ਸਕੋਰ ਲਾਈ ਨੂੰ 1-1 ਨਾਲ ਬਰਾਬਰ ਕਰਨ ਦੀ ਹੋਵੇਗੀ। ਰਾਜਸਥਾਨ ਦੀ ਟੀਮ 7 ਮੁਕਾਬਲਿਆਂ ਵਿਚ 3 ਜਿੱਤਾਂ ਅਤੇ 4 ਹਾਰਾਂ ਨਾਲ 6 ਅੰਕ ਲੈ ਕੇ ਛੇਵੇਂ ਸਥਾਨ 'ਤੇ ਹੈ।
ਇਹ ਵੀ ਪੜ੍ਹੋ: ਹੁਣ ਇੰਨੇ 'ਚ ਪੈ ਰਿਹੈ 10 ਗ੍ਰਾਮ ਸੋਨਾ, ਦੇਖੋ ਨਵੇਂ ਭਾਅ
ਦੁਨੀਆ ਦੇ ਚੋਟੀ ਦੇ ਆਲਰਾਊਂਡਰ ਬੇਨ ਸਟੋਕਸ ਪਿਛਲੇ ਮੈਚ ਵਿਚ ਰਾਜਸਥਾਨ ਰਾਇਲਜ਼ ਨਾਲ ਜੂੜੇ। ਸਰਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਮੁਕਾਬਲੇ ਵਿਚ ਉਨ੍ਹਾਂ ਨੇ ਜ਼ਿਆਦਾ ਗੇਂਦਬਾਜ਼ੀ ਨਹੀਂ ਕੀਤੀ ਅਤੇ ਬੱਲੇ ਨਾਲ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਸਿਰਫ਼ 5 ਦੌੜਾਂ ਹੀ ਬਣਾਈਆਂ। ਸਟੋਕਸ ਆਪਣੇ ਦਮ 'ਤੇ ਮੈਚ ਦਾ ਰੁਖ਼ ਬਦਲ ਸਕਦੇ ਹਨ ਅਤੇ ਰਾਇਲਜ਼ ਨੂੰ ਆਪਣੇ ਸਟਾਰ ਖਿਡਾਰੀ ਤੋਂ ਕਾਫ਼ੀ ਉਮੀਦਾਂ ਹੋਣਗੀਆਂ।
ਇਹ ਵੀ ਪੜ੍ਹੋ: ਤੈਮੂਰ ਨੂੰ ਕ੍ਰਿਕਟ ਖੇਡਦਿਆਂ ਵੇਖ ਕਰੀਨਾ ਕਪੂਰ ਨੇ IPL ਨੂੰ ਕੀਤੀ ਇਹ ਵਿਸ਼ੇਸ਼ ਅਪੀਲ