IPL 2020 : ਧੋਨੀ ਨੇ ਜ਼ਾਹਰ ਕੀਤੀ ਚਿੰਤਾ, ਦੱਸਿਆ ਕਿਉਂ ਉਨ੍ਹਾਂ ਦੀ ਟੀਮ ਵਾਰ-ਵਾਰ ਹਾਰ ਰਹੀ ਹੈ ਮੈਚ

10/03/2020 12:13:45 PM

ਦੁਬਈ (ਭਾਸ਼ਾ) : ਆਈ.ਪੀ.ਐਲ. ਦੇ ਮੌਜੂਦਾ ਸੀਜ਼ਨ ਵਿਚ ਲਗਾਤਾਰ ਤੀਜਾ ਮੈਚ ਗਵਾਉਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਉਨ੍ਹਾਂ ਦੇ ਖਿਡਾਰੀਆਂ ਨੂੰ ਵਾਰ-ਵਾਰ ਇਕ ਹੀ ਗਲਤੀ ਦੁਹਰਾਉਣ ਤੋਂ ਬਚਣਾ ਹੋਵੇਗਾ ਅਤੇ ਇਸ ਤਰ੍ਹਾਂ ਨਾਲ ਕੈਚ ਛੱਡ ਕੇ ਮੈਚ ਨਹੀਂ ਜਿੱਤੇ ਜਾ ਸਕਦੇ। ਚੇਨਈ ਨੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਬੇਹੱਦ ਖ਼ਰਾਬ ਫੀਲਡਿੰਗ ਕੀਤੀ ਅਤੇ ਅਭਿਸ਼ੇਕ ਸ਼ਰਮਾ ਨੂੰ 2 ਵਾਰ ਜੀਵਨਦਾਨ ਦਿੱਤੇ। ਸ਼ਰਮਾ ਨੇ ਪ੍ਰਿਅਮ ਗਰਗ ਨਾਲ 77 ਦੌੜਾਂ ਦੀ ਸਾਂਝੇਦਾਰੀ ਕਰਕੇ ਹੈਦਰਾਬਾਦ ਨੂੰ 5 ਵਿਕਟਾਂ 'ਤੇ 164 ਦੌੜਾਂ ਤੱਕ ਪਹੁੰਚਾਇਆ। ਜਵਾਬ ਵਿਚ 3 ਵਾਰ ਦੀ ਚੈਂਪੀਅਨ ਚੇਨਈ 5 ਵਿਕਟਾਂ 'ਤੇ ਦੌੜਾਂ ਹੀ ਬਣਾ ਸਕੀ।

ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੇ ਰੰਗ 'ਚ ਰੰਗਿਆ ਬੁਰਜ ਖਲੀਫਾ, ਵੇਖੋ ਤਸਵੀਰਾਂ ਅਤੇ ਵੀਡੀਓ

ਧੋਨੀ (ਨਾਬਾਦ 47 ਦੌੜਾਂ) ਨੇ ਕਿਹਾ, 'ਮੈਂ ਕਈ ਗੇਂਦਾਂ 'ਤੇ ਖੁੱਲ੍ਹ ਕੇ ਨਹੀਂ ਖੇਡ ਸਕਿਆ। ਸ਼ਾਇਦ ਕੁੱਝ ਜ਼ਿਆਦਾ ਹੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਇਸ ਤਰ੍ਹਾਂ ਦੀ ਗਰਮੀ ਵਿਚ ਗਲਾ ਵਾਰ-ਵਾਰ ਸੁੱਕਦਾ ਹੀ ਹੈ।' ਉਨ੍ਹਾਂ ਕਿਹਾ, 'ਅਸੀਂ ਲਗਾਤਾਰ 3 ਮੈਚ ਸ਼ਾਇਦ ਕਦੇ ਨਹੀਂ ਹਾਰੇ। ਸਾਨੂੰ ਗਲਤੀਆਂ ਨੂੰ ਸੁਧਾਰਣਾ ਹੋਵੇਗਾ। ਵਾਰ-ਵਾਰ ਇਕ ਵਰਗੀ ਗਲਤੀਆਂ ਨਹੀਂ ਕਰ ਸਕਦੇ। ਕੈਚ ਛੱਡੇ, ਨੋਬਾਲ ਦਿੱਤੀ। ਅਸੀਂ ਕੁੱਲ ਮਿਲਾ ਕੇ ਬਿਹਤਰ ਖੇਡ ਸਕਦੇ ਸੀ। ਜੇਕਰ ਇਹ ਨਾਕਆਊਟ ਮੈਚ ਹੁੰਦਾ ਤਾਂ ਕੈਚ ਛੱਡਣਾ ਕਿੰਨਾ ਭਾਰੀ ਪੈ ਸਕਦਾ ਸੀ।'

ਇਹ ਵੀ ਪੜ੍ਹੋ: IPL 2020: ਅੱਜ ਹੋਣਗੇ 2 ਮੈਚ, ਰਾਜਸਥਾਨ ਦੀ ਬੈਂਗਲੁਰੂ ਅਤੇ ਦਿੱਲੀ ਦੀ ਕੋਲਕਾਤਾ ਨਾਲ ਹੋਵੇਗੀ ਟੱਕਰ

ਆਈ.ਪੀ.ਐਲ. ਵਿਚ ਪਹਿਲਾ ਅਰਧ ਸੈਂਕੜਾਂ ਲਗਾਉਣ ਵਾਲੇ ਭਾਰਤ ਦੀ ਜੂਨੀਅਰ ਵਿਸ਼ਵ ਕੱਪ ਟੀਮ ਦੇ ਸਾਬਕਾ ਕਪਤਾਨ ਰਹੇ ਪ੍ਰਿਅਮ ਗਰਗ ਨੇ ਕਿਹਾ, 'ਇਹ ਵੱਡਾ ਰੰਗਮੰਚ ਹੈ ਜਿਸ ਵਿਚ ਸੀਨੀਅਰ ਖਿਡਾਰੀਆਂ ਨਾਲ ਖੇਡ ਰਹੇ ਹਾਂ। ਮੈਂ ਜ਼ਿਆਦਾ ਸੋਚੇ ਬਿਨਾਂ ਆਪਣਾ ਸਵੈਭਾਵਕ ਖੇਡ ਵਿਖਾਇਆ। ਸਭ ਤੋਂ ਚੰਗੀ ਗੱਲ ਇਹ ਹੈ ਕਿ ਪਹਿਲੇ ਮੈਚ ਵਿਚ ਨਾਕਾਮ ਰਹਿਣ ਦੇ ਬਾਵਜੂਦ ਟੀਮ ਪ੍ਰਬੰਧਨ ਨੇ ਮੇਰੇ 'ਤੇ ਭਰੋਸਾ ਕੀਤਾ।' ਉਨ੍ਹਾਂ ਕਿਹਾ, 'ਮੈਂ ਬਚਪਨ ਵਿਚ ਅਭਿਸ਼ੇਕ ਨਾਲ ਕਾਫ਼ੀ ਬੱਲੇਬਾਜੀ ਕੀਤੀ ਹੈ ਤਾਂ ਉਸ ਨਾਲ ਖੇਡਣਾ ਆਸਾਨ ਸੀ। ਫੀਲਡ ਵਿਚ ਵੀ ਕਾਫ਼ੀ ਸਕਾਰਾਤਮਕ ਊਰਜਾ ਸੀ। ਮੇਰਾ ‍ਆਤਮ-ਵਿਸ਼ਵਾਸ ਵੀ ਇਸ ਪਾਰੀ ਦੇ ਬਾਅਦ ਕਾਫ਼ੀ ਵੱਧ ਗਿਆ ਹੈ।'  

ਇਹ ਵੀ ਪੜ੍ਹੋ: 2 ਘੰਟੇ 'ਚ ਕੋਵਿਡ-19 ਦੀ ਜਾਂਚ ਦਾ ਮਿਲੇਗਾ ਨਤੀਜਾ, ਰਿਲਾਇੰਸ ਨੇ ਵਿਕਸਤ ਕੀਤੀ RT-PCR ਕਿੱਟ

cherry

This news is Content Editor cherry