IPL ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ, 19 ਦਸੰਬਰ ਤੋਂ ਸ਼ੁਰੂ ਹੋਵੇਗੀ ਕੋਲਕਾਤਾ 'ਚ ਨੀਲਾਮੀ

10/01/2019 11:37:52 AM

ਨਹੀਂ ਦਿੱਲੀ : ਆਈ. ਪੀ. ਐੱਲ. ਦੇ ਅਗਲੇ ਸੈਸ਼ਨ ਲਈ ਖਿਡਾਰੀਆਂ ਦੀ ਨੀਲਾਮੀ ਪਹਿਲੀ ਵਾਰ ਕੋਲਕਾਤਾ ਵਿਖੇ 19 ਦਸੰਬਰ ਨੂੰ ਹੋਵੇਗੀ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦਾ ਮੇਜ਼ਬਾਨ ਸ਼ਹਿਰ ਹੈ। ਹੁਣ ਤਕ ਜ਼ਿਆਦਾਤਰ ਖਿਡਾਰੀਆਂ ਦੀ ਨੀਲਾਮੀ ਬੈਂਗਲੁਰੂ ਸ਼ਹਿਰ ਵਿਚ ਹੋਈ ਹੈ। ਖਾਡਰੀਆਂ ਦੀ 'ਟ੍ਰੇਡਿੰਗ ਵਿੰਡੋ' ਅਜੇ ਖੁੱਲੀ ਹੋਈ ਹੈ ਜੋ 14 ਨਵੰਬਰ ਨੂੰ ਬੰਦ ਹੋਵੇਗੀ। ਇਸ ਦੌਰਾਨ ਟੀਮਾਂ ਆਪਣੇ ਖਿਡਾਰੀਆਂ ਦੀ ਅਦਲਾ-ਬਦਲੀ ਕਰਨ ਤੋਂ ਇਲਾਵਾ ਆਪਮੇ ਖਿਡਾਰੀ ਨੂੰ ਦੂਜੀ ਟੀਮ ਨੂੰ ਬੇਚ ਸਕਦੀ ਹੈ।

ਇਕ ਸਪੋਰਟਸ ਵੈਬਸਾਈਟ ਮੁਤਾਬਕ ਹਰ ਫ੍ਰੈਂਚਾਈਜ਼ੀ ਨੂੰ ਨੀਲਾਮੀ ਦੀ ਜਾਣਕਾਰੀ ਸੋਮਵਾਰ ਨੂੰ ਦੇ ਦਿੱਤੀ ਗਈ। ਹਰੇ ਫ੍ਰੈਂਚਾਈਜ਼ੀ ਨੂੰ ਆਈ. ਪੀ. ਐੱਲ. 2019 ਨੀਲਾਮੀ ਲਈ 82 ਕਰੋੜ ਰੁਪਏ ਦਿੱਤੇ ਗਏ ਸੀ ਜਦਕਿ 2020 ਸੈਸ਼ਨ ਲਈ ਇਹ ਰਕਮ 85 ਕਰੋੜ ਰੁਪਏ ਹੈ। ਹਰੇਕ ਫ੍ਰੈਂਚਾਈਜ਼ੀ ਕੋਲ 3 ਕਰੋੜ ਵਾਧੂ ਹੋਣ ਤੋਂ ਇਲਾਵਾ ਪਿਛਲੇ ਸੈਸ਼ਨ ਦੀ ਬਚੀ ਹੋਈ ਰਾਸ਼ੀ ਵੀ ਹੋਵੇਗੀ।

IPL 2020 ਲਈ ਹਰੇਕ ਫ੍ਰੈਂਚਾਈਜ਼ੀ ਕੋਲ ਬਚੀ ਰਕਮ ਇਸ ਤਰ੍ਹਾਂ ਹੈ
ਚੇਨਈ ਸੁਪਰ ਕਿੰਗਜ਼ : 3 ਕਰੋੜ 20 ਲੱਖ
ਦਿੱਲੀ ਕੈਪੀਟਲਸ : 7 ਕਰੋੜ 20 ਲੱਖ
ਕਿੰਗਜ਼ ਇਲੈਵਨ ਪੰਜਾਬ : 3 ਕਰੋੜ 70 ਲੱਖ
ਕੋਲਕਾਤਾ ਨਾਈਟ ਰਾਈਡਰਜ਼ : 6 ਕਰੋੜ 5 ਲੱਖ
ਮੁੰਬਈ ਇੰਡੀਅਨਜ਼ : 3 ਕਰੋੜ 55 ਲੱਖ
ਰਾਜਸਥਾਨ ਰਾਇਲਜ਼ : 7 ਕਰੋੜ 15 ਲੱਖ
ਰਾਇਲ ਚੈਲੰਜਰਜ਼ ਬੈਂਗਲੁਰੂ : 1 ਕਰੋੜ 80 ਲੱਖ
ਸਨਰਾਈਜ਼ਰਸ ਹੈਦਰਾਬਾਦ : 5 ਕਰੋੜ 30 ਲੱਖ