IPL 2020: ਗੌਤਮ ਗੰਭੀਰ ਨੇ ਮੋਰਗਨ ਨੂੰ ਕੋਲਕਾਤਾ ਦਾ ਕਪਤਾਨ ਬਣਾਉਣ ''ਤੇ ਦਿੱਤਾ ਵੱਡਾ ਬਿਆਨ

10/17/2020 4:43:57 PM

ਅਬੂਧਾਬੀ (ਵਾਰਤਾ) : ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਕਪਤਾਨ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਫਰੈਂਚਾਇਜ਼ੀ ਨੂੰ ਆਈ.ਪੀ.ਐਲ. 13 ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਦਾ ਕਪਤਾਨ ਬਦਲਣਾ ਚਾਹੀਦਾ ਸੀ। ਕੋਲਕਾਤਾ ਦੇ ਕਪਤਾਨ ਦਿਨੇਸ਼ ਕਾਰਤਿਕ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਇਹ ਕਹਿੰਦੇ ਹੋਏ ਹਟੇ ਸਨ ਕਿ ਉਨ੍ਹਾਂ ਨੂੰ ਆਪਣੀ ਬੱਲੇਬਾਜ਼ੀ 'ਤੇ ਧਿਆਨ ਕੇਂਦਰਿਤ ਕਰਣਾ ਹੈ। ਕਾਰਤਿਕ ਦੀ ਜਗ੍ਹਾ ਇਓਨ ਮੋਰਗਨ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ:  IPL ਦੇਖਣ ਸਟੇਡੀਅਮ ਪੁੱਜੀ ਸ਼ਾਹਰੁਖ ਦੀ ਧੀ ਸੁਹਾਨਾ ਨੇ ਦਿੱਤੇ ਅਜਿਹੇ ਐਕਸਪ੍ਰੈਸ਼ਨਜ਼, ਤਸਵੀਰਾਂ ਹੋਈਆਂ ਵਾਇਰਲ

ਗੰਭੀਰ ਦਾ ਹਾਲਾਂਕਿ ਮੰਨਣਾ ਹੈ ਕਿ ਮੋਰਗਨ ਟੀਮ ਵਿਚ ਜ਼ਿਆਦਾ ਬਦਲਾਅ ਨਹੀਂ ਲਿਆ ਪਾਉਣਗੇ। ਕਾਰਤਿਕ ਪਿਛਲੇ ਢਾਈ ਸਾਲ ਤੋਂ ਕੋਲਕਾਤਾ ਦੇ ਕਪਤਾਨ ਸਨ ਅਤੇ ਉਨ੍ਹਾਂ ਨੇ ਇਸ ਸੀਜ਼ਨ ਵਿਚ 7 ਮੁਕਾਬਲਿਆਂ ਵਿਚ ਟੀਮ ਦੀ ਅਗਵਾਈ ਕੀਤੀ, ਜਿਸ ਵਿਚੋਂ ਕੋਲਕਾਤਾ ਨੂੰ 4 ਜਿੱਤਾਂ ਮਿਲੀਆਂ, ਜਦੋਂ ਕਿ 3 ਮੈਚਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਣਾ ਪਿਆ। ਮੋਰਗਨ ਦੀ ਕਪਤਾਨੀ ਵਿਚ ਕੋਲਕਾਤਾ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਇਆ ਜਿੱਥੇ ਉਸ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਇਸ ਬੈਂਕ ਦਾ ਤਿਉਹਾਰੀ ਸੀਜ਼ਨ 'ਚ ਖ਼ਾਸ ਤੋਹਫ਼ਾ, ਸਸਤਾ ਕੀਤਾ ਹੋਮ ਲੋਨ

ਗੰਭੀਰ ਨੇ ਕਿਹਾ, 'ਕ੍ਰਿਕਟ ਰਿਸ਼ਤਿਆਂ ਦਾ ਖੇਡ ਨਹੀਂ ਹੈ ਇੱਥੇ ਪ੍ਰਦਰਸ਼ਨ ਕਰਣ ਦੀ ਲੋੜ ਹੈ ਅਤੇ ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਮੋਰਗਨ ਕਾਫ਼ੀ ਕੁੱਝ ਤਬਦੀਲੀ ਲਿਆ ਪਾਉਣਗੇ। ਜੇਕਰ ਉਹ ਟੂਰਨਾਮੈਂਟ ਦੀ ਸ਼ੁਰੂਆਤ ਵਿਚ ਕਪਤਾਨੀ ਸੰਭਾਲਦੇ ਤਾਂ ਕਾਫ਼ੀ ਬਦਲਾਅ ਲਿਆ ਸਕਦੇ ਸਨ। ਟੂਰਨਾਮੈਂਟ ਦੇ ਮੱਧ ਵਿਚ ਕਪਤਾਨ ਬਦਲਣ ਨਾਲ ਫਰਕ ਨਹੀਂ ਪੈਂਦਾ। ਕੋਚ ਅਤੇ ਕਪਤਾਨ ਵਿਚਾਲੇ ਚੰਗੇ ਰਿਸ਼ਤੇ ਰਹਿਣਾ ਬਿਹਤਰ ਹੈ।' ਉਨ੍ਹਾਂ ਕਿਹਾ, 'ਮੈਂ ਫਰੈਂਚਾਇਰੀ ਦੇ ਇਸ ਫ਼ੈਸਲੇ ਤੋਂ ਥੋੜ੍ਹਾ ਹੈਰਾਨ ਹਾਂ।  ਕਾਰਤਿਕ ਨੇ ਢਾਈ ਸਾਲਾਂ ਤੱਕ ਕੋਲਕਾਤਾ ਦੀ ਅਗਵਾਈ ਕੀਤੀ ਹੈ। ਟੀਮ ਨੂੰ ਸੀਜ਼ਨ ਵਿਚ ਕਪਤਾਨ ਬਦਲਣ ਦੀ ਲੋੜ ਨਹੀਂ ਸੀ। ਕੋਲਕਾਤਾ ਦੀ ਹਾਲਤ ਇੰਨੀ ਬੁਰੀ ਨਹੀਂ ਹੈ ਕਿ ਉਨ੍ਹਾਂ ਨੂੰ ਕਪਤਾਨ ਬਦਲਨਾ ਪੈ ਜਾਵੇ। ਇਸ ਲਈ ਮੈਨੂੰ ਇਸ ਫ਼ੈਸਲੇ ਤੋਂ ਹੈਰਾਨੀ ਹੈ।'

ਇਹ ਵੀ ਪੜ੍ਹੋ: ਯੁਵਰਾਜ ਨੂੰ 6 ਵਾਰ ਆਊਟ ਕਰਨ ਵਾਲੇ ਪਾਕਿਸਤਾਨ ਦੇ ਇਸ ਤੇਜ਼ ਗੇਂਦਬਾਜ਼ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

cherry

This news is Content Editor cherry