IPL 2019 : ਮੈਚ ਜਿੱਤਣ ਤੋਂ ਬਾਅਦ ਹਾਰਦਿਕ ਨੇ ਦਿੱਤਾ ਵੱਡਾ ਬਿਆਨ, ਕਹੀ ਇਹ ਗੱਲ

04/16/2019 10:56:02 AM

ਸਪੋਰਟਸ ਡੈਸਕ— ਆਖਰੀ ਓਵਰ 'ਚ 21 ਦੌੜਾਂ ਜੜ ਕੇ ਬੈਂਗਲੁਰੂ ਦੇ ਮੂੰਹ 'ਚੋਂ ਜਿੱਤ ਖੋਹਣ ਵਾਲੇ ਮੁੰਬਈ ਇੰਡੀਅਨਜ਼ ਦੇ ਹਾਰਦਿਕ ਪੰਡਯਾ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਖਾਸ ਕਰਕੇ ਵਧੀਆ ਸ਼ੁਰੂਆਤ ਲਈ ਅਸੀਂ ਖੁਸ਼ਕਿਸਮਤ ਮਹਿਸੂਸ ਕਰਦੇ ਹਾਂ। ਸਾਡੇ ਦੋਹਾਂ ਸਲਾਮੀ ਬੱਲੇਬਾਜ਼ਾਂ ਨੂੰ ਸਲਾਮ। ਇਸ ਵਿਕਟ 'ਤੇ ਬੱਲੇਬਾਜ਼ੀ ਕਰਨਾ ਸੌਖਾ ਨਹੀਂ ਸੀ ਪਰ ਉਨ੍ਹਾਂ ਨੇ ਅੰਤ 'ਚ ਸਾਡੇ ਲਈ ਜਿੱਤ ਆਸਨ ਬਣਾ ਦਿੱਤੀ।

ਹਾਰਦਿਕ ਨੇ ਕਿਹਾ ਕਿ ਮੈਨੂੰ ਲਗਦਾ ਕਿ ਆਰ.ਸੀ.ਬੀ. ਨੇ ਪਾਵਰਪਲੇਅ 'ਚ ਚੰਗੀ ਗੇਂਦਬਾਜ਼ੀ ਨਹੀਂ ਕੀਤੀ। ਇੱਥੇ ਹੀ ਮੈਨੂੰ ਲੱਗਾ ਕਿ ਉਨ੍ਹਾਂ ਨੇ ਮੈਚ ਗੁਆ ਦਿੱਤਾ ਹੈ। ਅਸੀਂ ਚੰਗੀ ਸ਼ੁਰੂਆਤ ਕੀਤੀ ਅਤੇ ਗੇਂਦਬਾਜ਼ਾਂ ਨੂੰ ਪ੍ਰਭਾਵਿਤ ਕੀਤਾ ਜਿਨ੍ਹਾਂ ਨੇ ਸਖਤ ਟੱਕਰ ਦਿੱਤੀ। ਜਿਸ ਤਰ੍ਹਾਂ ਨਾਲ ਖੇਡਣਾ ਸ਼ੁਰੂ ਹੋਇਆ ਉਸ ਤੋਂ ਏ.ਬੀ. ਡਿਵਿਲੀਅਰਸ ਨੂੰ ਵੀ ਮੁਸ਼ਕਲ ਆਈ ਪਰ ਉਨ੍ਹਾਂ ਨੇ (ਏ.ਬੀ ਅੇਤ ਮੋਈਨ) ਦੋਹਾਂ ਨੇ ਚੰਗਾ ਖੇਡਿਆ। ਘਰ 'ਚ ਜਿੱਤਣਾ ਹਮੇਸ਼ਾ ਚੰਗਾ ਹੁੰਦਾ ਹੈ। ਉਮੀਦ ਹੈ ਕਿ ਅਸੀਂ ਜਿੱਤ ਦੀ ਲੈਅ ਨੂੰ ਜਾਰੀ ਰੱਖਾਂਗੇ।

Tarsem Singh

This news is Content Editor Tarsem Singh