ਮੈਚ ਹਾਰ ਕੇ ਵੀ ਰਸਲ-ਰਾਣਾ ਦੀ ਜੋੜੀ ਨੇ ਜਿੱਤਿਆ ਸਟੇਡੀਅਮ ''ਚ ਬੈਠੇ 60 ਹਜ਼ਾਰ ਦਰਸ਼ਕਾਂ ਦਾ ਦਿਲ

04/20/2019 1:40:04 PM

ਨਵੀਂ ਦਿੱਲੀ : ਸ਼ੁੱਕਰਵਾਰ ਰਾਤ ਆਈ. ਪੀ. ਐੱਲ. ਵਿਚ ਅਜਿਹਾ ਮੈਚ ਖੇਡਿਆ ਗਿਆ ਜਿਸ ਨੂੰ ਇਸ ਖੇਡ ਦੇ ਇਤਿਹਾਸ ਵਿਚ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ। ਜਿੱਤ ਦੇ ਇਰਾਦੇ ਨਾਲ ਉੱਤਰੀ ਕੋਲਕਾਤਾ ਲਈ ਨਿਤਿਸ਼ ਰਾਣਾ ਅਤੇ ਆਂਦਰੇ ਰਸਲ ਨੇ ਜੋ ਕਮਾਲ ਕੀਤਾ ਉਸ ਦਾ ਮੁਰੀਦ ਹਰ ਕੋਈ ਹੋ ਗਿਆ। ਮੈਚ ਭਾਂਵੇ ਹੀ ਬੈਂਗਲੁਰੂ ਨੇ ਜਿੱਤਿਆ ਹੋਵੇ ਪਰ ਫੈਂਸ ਰਾਣਾ-ਰਸਲ ਦੀਆਂ ਪਾਰੀਆਂ 'ਤੇ ਦਿਲ ਹਾਰ ਬੈਠੇ। ਸਾਹ ਰੋਕ ਦੇਣ ਵਾਲੇ ਇਸ ਮੈਚ ਵਿਚ ਕੋਲਕਾਤਾ ਨੂੰ 10 ਦੌੜਾਂ ਨਾਲ ਬੇਹੱਦ ਕਰੀਬੀ ਹਾਰ ਮਿਲੀ। ਪਹਿਲੀ ਪਾਰੀ ਵਿਚ ਵਿਰਾਟ ਦੀ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਬੈਂਗਲੁਰੂ ਨੇ 20 ਓਵਰਾਂ ਵਿਚ 4 ਵਿਕਟਾਂ ਗੁਆ ਕੇ 213 ਦੌੜਾਂ ਬਣਾਈਆਂ। ਕੋਲਕਾਤਾ ਨੂੰ ਜਿੱਤ ਲਈ 214 ਦੌੜਾਂ ਬਣਾਉਣੀਆਂ ਸੀ ਪਰ ਇਹ ਟੀਮ 20 ਓਵਰਾਂ ਵਿਚ 5 ਵਿਕਟਾਂ 'ਤੇ 203 ਦੌੜਾਂ ਹੀ ਬਣਾ ਸਕੀ।

ਇਕ ਸਮੇਂ ਕੋਲਕਾਤਾ ਮੈਚ ਵਿਚ ਪੂਰੀ ਤਰ੍ਹਾਂ ਬਾਹਰ ਦਿਸ ਰਹੀ ਸੀ। 11.5 ਓਵਰਾਂ 'ਤੇ 79 ਦੌੜਾਂ ਵਿਚ ਚੌਥਾ ਵਿਕਟ ਡਿੱਗ ਚੁੱਕਾ ਸੀ। ਜਿੱਤ ਲਈ 47 ਗੇਂਦਾਂ ਵਿਚ 135 ਦੌੜਾਂ ਦਾ ਜ਼ਰੂਰਤ ਸੀ। ਇਸ ਤੋਂ  ਬਾਅਦ ਮੈਦਾਨ 'ਤੇ ਆਂਦਰੇ ਰਸਲ ਦੀ ਐਂਟਰੀ ਹੁੰਦੀ ਹੈ। ਇਹ ਫੈਂਸ ਦੀ ਦੀਵਾਨਗੀ ਦਾ ਹੀ ਨਤੀਜਾ ਹੈ ਕਿ ਇਸ ਸੰਭਵ ਸਕੋਰ ਨੂੰ ਪਾਉਣ ਦੀ ਵੀ ਉਮੀਦ ਕੀਤੀ ਜਾਣ ਲੱਗੀ। ਰਸਲ-ਰਾਣਾ ਨੇ ਪੂਰਾ ਜੋਰ ਲਗਾ ਦਿੱਤਾ ਪਰ ਜਿੱਤ ਟੀਮ ਨੂੰ ਜਿੱਤਾ ਨਹੀਂ ਸਕੇ। ਸਕੋਰ ਬੋਰਡ ਵਿਚ ਕੋਲਕਾਤਾ ਭਾਂਵੇ ਹੀ 10 ਦੌੜਾਂ ਪਿੱਛੇ ਦਿਸ ਰਹੀ ਸੀ ਪਰ ਇਸ ਮੈਚ ਨੂੰ ਦੇਖਣ ਵਾਲੇ ਹਰ ਫੈਨ ਨੂੰ ਪਤਾ ਹੈ ਕਿ ਕੋਲਕਾਤਾ ਇਸ ਹਾਰ ਤੋਂ ਸਿਰਫ ਇਕ ਗੇਂਦ ਹੀ ਦੂਰ ਸੀ। ਨਿਤਿਸ਼ ਰਾਣਾ ਨੇ ਅਜੇਤੂ 85 ਦੌੜਾਂ ਅਤੇ ਰਸਲ ਨੇ 65 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਰਾਣਾ ਨੇ 46 ਗੇਂਦਾਂ 'ਚ 9 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 85 ਦੌੜਾਂ ਜਦਕਿ ਰਸਲ ਨੇ ਆਪਣੀ 65 ਦੌੜਾਂ ਦੀ ਪਾਰੀ ਦੌਰਾਨ 2 ਚੌਕੇ ਅਤੇ 9 ਛੱਕੇ ਲਗਾਏ। ਰਸਲ ਮੈਚ ਦੇ ਆਖਰ 'ਚ ਆਊਟ ਹੋ ਗਏ। ਰਸਲ ਅਤੇ ਰਾਣਾ ਵਿਚਾਲੇ 5 ਵਿਕਟਾਂ ਲਈ 118 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਮੈਚ ਵਿਚ ਰਸਲ ਨੇ ਇਸ ਸੀਜ਼ਨ ਦਾ ਦੂਜਾ ਅਰਧ ਸੈਂਕੜਾ ਲਗਾਇਆ। ਇਸ ਮੈਚ ਵਿਚ ਰਸਲ ਨੇ ਇਸ ਸੀਜ਼ਨ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ। ਉਸ ਨੇ ਇਸ ਮੈਚ ਵਿਚ ਆਪਣਾ ਅਰਧ ਸੈਂਕੜਾ ਸਿਰਫ 21 ਗੇਂਦਾਂ ਵਿਚ ਪੂਰਾ ਕੀਤਾ। ਇਸ ਸੀਜ਼ਨ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਸਿਰਫ 21 ਗੇਂਦਾਂ 'ਤੇ ਪੂਰਾ ਕੀਤਾ। ਇਸ ਸੀਜ਼ਨ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਰਿਸ਼ਭ ਪੰਤ ਦੇ ਨਾਂ 'ਤੇ ਹੈ ਜਿਨ੍ਹਾਂ ਨੇ 18 ਗੇਂਦਾਂ 'ਤੇ ਇਹ ਕਮਾਲ ਕੀਤਾ ਸੀ।