ਮੈਚ ਦੌਰਾਨ ਬੁਮਰਾਹ ਦੇ ਬੁਲਟ ਥ੍ਰੋਅ ''ਤੇ ਕੀਮੋ ਪਾਲ ਹੋਏ ਰਨ ਆਊਟ, ਦਰਸ਼ਕਾਂ ਨੇ ਕੀਤਾ ਪਸੰਦ

04/19/2019 12:56:26 PM

ਸਪੋਰਟਸ ਡੈਸਕ : ਦਿੱਲੀ ਦੇ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿਚ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡੇ ਗਏ ਆਈ. ਪੀ. ਐੱਲ. ਮੈਚ ਵਿਚ ਮੁੰਬਈ ਨੇ 40 ਦੌੜਾਂ ਨਾਲ ਜਿੱਤ ਹਾਸਲ ਕੀਤੀ। ਅਜਿਹੇ 'ਚ ਮੈਚ 'ਚ ਇਕ ਲਾਜਵਾਬ ਪਲ ਹੋਇਆ ਜਿੱਥੇ ਜਸਪ੍ਰੀਤ ਬੁਮਰਾਹ ਨੇ ਆਪਣੀ ਥ੍ਰੋਅ ਨਾਲ ਸਾਰਿਆਂ ਦਾ ਮੰਨ ਜਿੱਤ ਲਿਆ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।

ਦਰਅਸਲ, ਹੋਇਆ ਅਜਿਹਾ ਜਦੋਂ ਦਿੱਲੀ ਦੇ ਬੱਲੇਬਾਜ਼ ਖੇਡ ਰਹੇ ਸੀ ਤਾਂ ਬੁਮਰਾਹ 18ਵਾਂ ਓਵਰ ਕਰਨ ਆਏ। ਬੁਮਰਾਹ ਦੀ ਗੇਂਦ ਨੂੰ ਅਕਸਰ ਪਟੇਲ ਨੇ ਦੌੜ ਲੈਣ ਦੀ ਕੋਸ਼ਿਸ਼ ਕੀਤੀ ਪਰ ਬੁਮਰਾਹ ਨੇ ਵੀ ਫੁਰਤੀ ਦਿਖਾਉਂਦਿਆਂ ਦੌੜ ਲੈ ਰਹੇ ਕੀਮੋ ਪਾਲ ਨੂੰ ਸਟੀਕ ਥ੍ਰੋਅ ਮਾਰ ਕੇ ਆਊਟ ਕਰ ਦਿੱਤਾ। ਕਪਤਾਨ ਰੋਹਿਤ ਨੇ ਤਾੜੀ ਵਜਾਉਂਦਿਆਂ ਆਪਣੀ ਖੁਸ਼ੀ ਜ਼ਾਹਰ ਕੀਤੀ। ਮੁੰਬਈ ਨੇ ਇਸ ਮੈਚ ਵਿਚ ਦਿੱਲੀ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਵੀ ਇਸ ਮੈਚ ਨੂੰ ਜਿੱਤ ਕੇ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਬਣੀ ਹੋਈ ਹੈ।