IPL 2018: ਵਿਰਾਟ ਦੇ ਇਸ ਪੁਰਾਣੇ ਸਾਥੀ ਨੇ ਮਿਲਾਇਆ MI ਨਾਲ ਹੱਥ

04/16/2018 5:24:50 PM

ਨਵੀਂ ਦਿੱਲੀ— ਆਈ.ਪੀ.ਐੱਲ.2018 ਆਪਣੇ ਸ਼ੁਰੂਆਤੀ ਪੜਾਅ 'ਤੇ ਹੈ। ਟੂਰਨਾਮੈਂਟ 'ਚ 12 ਮੈਚ ਖੇਡੇ ਜਾ ਚੁੱਕੇ ਹਨ, ਇਸੇ ਦੇ ਨਾਲ ਹੀ ਲਗਭਗ ਸਾਰੀਆਂ ਟੀਮਾਂ ਨੂੰ ਖਿਡਾਰੀਆਂ ਦੀ ਸੱਟ ਦਾ ਝਟਕਾ ਵੀ ਲੱਗ ਚੁੱਕਾ ਹੈ। ਕਈ ਖਿਡਾਰੀਆਂ ਨੂੰ ਤਾਂ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੰਜੈਕਸ਼ਨ ਲਗਾਏ ਗਏ  ਸਨ। ਇੰਨ੍ਹ੍ਰਾਂ 'ਚੋਂ ਇਕ ਨਾਮ ਹੈ ਪੈਟ ਕਮਿੰਸ। ਮੁੰਬਈ ਇੰਡੀਅਨਜ਼ ਟੀਮ ਦੇ ਇਸ 24 ਸਾਲਾਂ ਤੂਫਾਨੀ ਆਸਟ੍ਰੇਲੀਆਈ ਗੇਂਦਬਾਜ਼ ਦਾ ਹੁਣ ਵਿਕਲਪ ਤਲਾਸ਼ ਲਿਆ ਗਿਆ ਹੈ।

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਐਡਮ ਮਿਲਨ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ 'ਚ ਮੁੰਬਈ ਇੰਡੀਅਨਜ਼ ਦੇ ਜ਼ਖਮੀ ਆਸਟ੍ਰੇਲੀਆਈ ਖਿਡਾਰੀ ਪੈਟ ਕਮਿੰਸ ਦੀ ਜਗ੍ਹਾ ਲੈਣਗੇ। ਆਈ.ਪੀ.ਐੱਲ. ਰੀਲੀਜ਼ 'ਚ ਦੱਸਿਆ ਗਿਆ ਹੈ ਕਿ ਮੁੰਬਈ ਇੰਡੀਅਨਜ਼ ਨੇ 2018 ਸੀਜ਼ਨ ਦੇ ਲਈ ਜ਼ਖਮੀ ਕਮਿੰਸ ਦੀ ਜਗ੍ਹਾ ਮਿਲਨ ਦਾ ਕਰਾਰਨਾਮਾ ਕੀਤਾ ਹੈ।

ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜ਼ਰਸ ਬੰਗਲੂਰ ਦੀ ਟੀਮ ਨਾਲ ਖੇਡ ਚੁੱਕੇ ਹਨ। ਆਪਣੇ ਦੋਨਾਂ ਸੀਜ਼ਨ 'ਚ ਉਨ੍ਹਾਂ ਨੇ  9.83 ਦੀ ਆਰਥਿਕਤਾ ਅਤੇ 44.25 ਦੀ ਔਸਤ ਨਾਲ 4 ਵਿਕਟ ਲਏ ਹਨ। 26 ਸਾਲਾਂ ਇਸ ਤੇਜ਼ ਗੇਂਦਬਾਜ਼ ਨੇ ਨਿਊਜ਼ੀਲੈਂਡ ਦੇ ਲਈ 40 ਕੌਮਾਂਤਰੀ ਅਤੇ 19 ਟੀ-20 ਇੰਟਰਨੈਸ਼ਨਲ ਖੇਡੇ ਹਨ।

150 ਪ੍ਰਤੀ ਘੰਟੇ ਦੀ ਸਪੀਡ ਨਾਲ ਵੀ ਗੇਂਦ ਕਰ ਸਕਦੇ ਹਨ। ਮੁੰਬਈ ਇੰਡੀਅਨਜ਼ ਨੇ ਕਮਿੰਸ ਦੇ ਤੌਰ 'ਤੇ ਸਹੀ ਖਿਡਾਰੀ ਨੂੰ ਆਪਣੀ ਟੀਮ ਨਾਲ ਜੋੜਿਆ ਹੈ। ਜਸਪ੍ਰੀਤ ਬੁਮਰਾਹ, ਮੁਸਤਫਿਜ਼ੁਰ ਰਹਿਮਾਨ ਅਤੇ ਮਿਸ਼ੇਲ ਮੈਕਲੇਨਘਨ ਦੇ ਨਾਲ ਉਹ ਟੀਮ ਦੀ ਤੇਜ਼ ਗੇਂਦਬਾਜ਼ੀ ਰਫਤਾਰ ਤੇਜ਼ ਕਰਨਗੇ।

ਮੁੰਬਈ ਇੰਡੀਅਨਜ਼ ਟੀਮ ਨੂੰ ਆਪਣੇ ਪਹਿਲੇ ਤਿੰਨੋਂ ਹੀ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਟੀਮ ਜਿੱਤ ਦੀ ਰਾਹ 'ਤੇ ਪਰਤਣਾ ਚਾਹੇਗੀ। ਮੁੰਬਈ ਦਾ ਅਗਲਾ ਮੈਚ 17 ਅਪ੍ਰੈਲ ਨੂੰ ਰਾਇਲ ਚੈਲੇਂਜ਼ਰਸ ਦੇ ਖਿਲਾਫ ਮੁੰਬਈ ਦੇ ਵਾਨਥਖੇੜੇ ਸਟੇਡੀਅਮ 'ਚ ਹੋਵੇਗਾ।