IPL 2018: KKR ਦੀ ਜਿੱਤ ''ਤੇ ਸ਼ਾਹਰੁਖ ਖਾਨ ਨੇ ਬੇਟੀ ਅਤੇ ਦੋਸਤਾਂ ਨਾਲ ਮਨਾਇਆ ਜਸ਼ਨ

04/09/2018 5:15:35 PM

ਨਵੀਂ ਦਿੱਲੀ—ਸ਼ਾਹਰੁਖ ਖਾਨ ਹਮੇਸ਼ਾ ਆਪਣੀ ਟੀਮ ਨੂੰ ਸਪਾਟ ਕਰਦੇ ਹਨ ਅਤੇ ਜੇਕਰ ਟੀਮ ਜਿੱਤਦੀ ਹੈ ਤਾਂ ਉਨ੍ਹਾਂ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ। ਆਈ.ਪੀ.ਐੱਲ-11 ਦੀ ਸ਼ੁਰੂਆਤ ਵੀ ਕੇ.ਕੇ.ਆਰ. ਨੇ ਰਾਇਲ ਚੈਲੇਂਜ਼ਰਸ ਬੰਗਲੂਰ ਨੂੰ ਹਰਾ ਕੇ ਕੀਤਾ ਅਤੇ ਇਸ ਜਿੱਤ ਦਾ ਜਸ਼ਨ ਕਿੰਗ ਖਾਨ ਨੇ ਆਪਣੇ ਬੱਚਿਆਂ ਅਤੇ ਦੋਸਤਾਂ ਨਾਲ ਮਨਾਇਆ।


-ਮੈਚ ਜਿੱਤਣ ਦੇ ਬਾਅਦ ਸ਼ਾਹਰੁਖ ਕੇ.ਕੇ.ਆਰ. ਦੀ ਜਰਸੀ 'ਚ ਮੈਦਾਨ ਦੇ ਚਾਰੋਂ ਪਾਸੇ ਘੁੰਮੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਸੁਹਾਨਾ ਅਤੇ ਸੁਹਾਨਾ ਦੇ ਦੋਸਤ ਸ਼ਨਾਇਆ ਕਪੂਰ ਵੀ ਮੌਜੂਦ ਸੀ।


- ਮੈਚ 'ਚ ਆ ਰਹੇ ਉਤਾਅ-ਚੜ੍ਹਾਅ ਸ਼ਾਹਰੁਖ ਦੇ ਚਿਹਰੇ 'ਤੇ ਦਿਖਾਈ ਦੇ ਰਹੇ ਸਨ। ਜਦੋਂ ਟੀਮ ਦੀ ਜਿੱਤ ਪੱਕੀ ਹੋ ਗਈ ਤਾਂ ਉਹ ਬਾਕਸ 'ਚ ਖੜੇ ਹੋ ਕੇ ਲਗਾਤਾਰ ਤਾੜੀ ਬਜ਼ਾ ਕੇ ਟੀਮ ਨੂੰ ਸਪਾਟ ਕਰਦੇ ਰਹੇ।


- ਆਈ.ਪੀ.ਐੱਲ.10 ਦੀ ਤਰ੍ਹਾਂ ਇਸ ਬਾਰ ਵੀ ਸ਼ਾਹਰੁਖ ਦੇ ਨਾਲ ਅਬਰਾਮ ਵੀ ਕੇ.ਕੇ.ਆਰ. ਦੀ ਜਰਸੀ 'ਚ ਟੀਮ ਨੂੰ ਸਪਾਟ ਕਰਨ ਪਹੁੰਚਿਆ। ਹਾਲਾਂਕਿ ਅਬਰਾਮ ਜ਼ਿਆਦਾ ਸਮਾਂ ਆਪਣੇ ਫੋਨ 'ਚ ਹੀ ਵਿਅਸਥ ਨਜ਼ਰ ਆ ਰਿਹਾ ਸੀ।


-ਸ਼ਾਹਰੁਖ ਲਗਾਤਾਰ ਬਾਕਸ 'ਚ ਸਨ ਅਤੇ ਆਪਣੀ ਬੇਟੀ ਅਤੇ ਕੁਝ ਦੋਸਤਾਂ ਦੇ ਨਾਲ ਟੀਮ ਨੂੰ ਸਪਾਟ ਕਰ ਰਹੇ ਸਨ।

-ਕੇ.ਕੇ.ਆਰ. ਦੀ ਟੀਮ ਨੂੰ ਸਪਾਟ ਕਰਨ ਦੇ ਲਈ ਸ਼ਾਹਰੁਖ ਖਾਨ ਨੇ ਫਿਲਮ ਇੰਡਸਟਰੀ ਦੇ ਦੋਸਤ ਵੀ ਆਉਂਦੇ ਰਹਿੰਦੇ ਹਨ। ਇਸ ਬਾਰ ਵੀ ਸੰਜੇ ਕਪੂਰ ਸ਼ਾਹਰੁਖ ਦੇ ਨਾਲ ਮੌਜੂਦ ਸਨ। ਉਨ੍ਹਾਂ ਨੇ ਆਪਣੇ ਸ਼ੋਸਲ ਮੀਡੀਆ ਅਕਾਊਟ 'ਤੇ ਇਹ ਤਸਵੀਰ ਵੀ ਸ਼ੇਅਰ ਕੀਤੀ।