IPL : ਕੀ ਕੋਲਕਾਤਾ ਵਲੋਂ ਪਹਿਲੇ ਮੈਚ ''ਚ ਨਹੀਂ ਖੇਡ ਸਕਣਗੇ ਕਰੋੜਾਂ ਦੇ ਇਹ 2 ਖਿਡਾਰੀ?

03/22/2018 1:20:43 PM

ਨਵੀਂ ਦਿੱਲੀ (ਬਿਊਰੋ)— ਕੋਲਕਾਤਾ ਨਾਇਟ ਰਾਈਡਰਸ ਦੇ ਸੀ.ਈ.ਓ. ਵੇਂਕੀ ਮੈਸੂਰ ਨੇ ਕਿਹਾ ਕਿ ਕ੍ਰਿਸ ਲਿਨ ਅਤੇ ਆਂਦਰੇ ਰਸੇਲ ਅੱਠ ਅਪ੍ਰੈਲ ਨੂੰ ਰਾਇਲ ਚੈਲੇਂਜਰਸ ਬੈਂਗਲੁਰੂ ਖਿਲਾਫ ਪਹਿਲੇ ਮੈਚ ਤੱਕ ਫਿਟ ਹੋ ਜਾਣਗੇ। ਮੈਸੂਰ ਨੇ ਸੌਰਵ ਗਾਂਗੁਲੀ ਦੀ ਕਿਤਾਬ 'ਏ ਸੈਂਚੁਰੀ ਇਜ ਨਾਟ ਐਨਫ' ਦੇ ਕੋਲਕਾਤਾ ਵਿਮੋਚਨ ਦੇ ਮੌਕੇ ਉੱਤੇ ਕਿਹਾ, ''ਸਾਨੂੰ ਉਮੀਦ ਹੈ ਕਿ ਲਿਨ ਅਤੇ ਰਸੇਲ ਅੱਠ ਅਪ੍ਰੈਲ ਨੂੰ ਖੇਡਣਗੇ। ਉਹ ਕੈਂਪ ਵਿਚ ਆਉਣਗੇ। ਆਸਟਰੇਲੀਆ ਦੇ ਲਿਨ ਨੂੰ ਮੋਢੇ ਵਿਚ ਸੱਟ ਲੱਗੀ ਹੋਈ ਹੈ, ਜਿਸਦੀ ਵਜ੍ਹਾ ਨਾਲ ਉਹ ਪਾਕਿਸਤਾਨ ਸੁਪਰ ਲੀਗ ਨਹੀਂ ਖੇਡ ਸਕੇ ਸਨ। ਜਦੋਂ ਕਿ ਵੈਸਟਇੰਡੀਜ਼ ਦੇ ਆਲਰਾਊਂਡਰ ਰਸੇਲ ਨੂੰ ਪੀ.ਐੱਸ.ਐੱਲ. ਦੌਰਾਨ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਸੀ।''

ਕੋਲਕਾਤਾ ਟੀਮ ਨੇ ਇੰਨੇ-ਇੰਨੇ ਕਰੋੜ 'ਚ ਖਰੀਦੇ ਇਹ ਦੋਨੋਂ ਖਿਡਾਰੀ
ਦੱਸ ਦਈਏ ਕਿ ਕੋਲਕਾਤਾ ਨਾਇਟ ਰਾਈਡਰਸ ਨੇ ਇਸ ਵਾਰ ਹੋਈ ਖਿਡਾਰੀਆਂ ਦੀ ਨਿਲਾਮੀ ਵਿਚ ਕ੍ਰਿਸ ਲਿਨ ਨੂੰ 9.6 ਕਰੋੜ ਰੁਪਏ ਵਿਚ ਖਰੀਦਿਆ ਸੀ। ਜਦੋਂ ਕਿ ਆਂਦਰੇ ਰਸੇਲ ਨੂੰ 7 ਕਰੋੜ ਰੁਪਏ ਵਿਚ ਰਿਟੇਨ ਕੀਤਾ ਸੀ।

ਮੋਢੇ 'ਚ ਲੱਗੀ ਸੀ ਸੱਟ
ਦਰਅਸਲ, ਆਸ‍ਟਰੇਲੀਆ ਅਤੇ ਨਿ‍ਊਜ਼ੀਲੈਂਡ ਦਰਮਿਆਨ ਖੇਡੇ ਗਏ ਟਰਾਈ ਸੀਰੀਜ਼ ਫਾਈਨਲ ਦੌਰਾਨ ਲਿਨ ਦਾ ਮੋਢਾ ਖਿਸਕ ਗਿਆ ਸੀ। ਇਸ ਮੈਚ ਵਿਚ ਫੀਲਡਿੰਗ ਕਰਦੇ ਹੋਏ ਕ੍ਰਿਸ ਲਿਨ ਡਾਇਵ ਲਗਾਉਣ ਦੇ ਚੱਕਰ ਵਿਚ ਮੋਢਾ ਜ਼ਖਮੀ ਕਰਵਾ ਬੈਠੇ। ਜਿਸਦੇ ਬਾਅਦ ਲਿਨ ਨੂੰ ਮੈਦਾਨ ਤੋਂ ਬਾਹਰ ਲਿਜਾਇਆ ਗਿਆ।