ਕੋਰੋਨਾ ਕਾਰਨ ਆਈ. ਓ. ਸੀ ਐਥਲੀਟ ਕਮਿਸ਼ਨ ਦੀ ਚੋਣ 1 ਸਾਲ ਲਈ ਹੋਈ ਮੁਲਤਵੀ

05/15/2020 5:53:59 PM

ਸਪੋਰਟਸ ਡੈਸਕ— ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ) ਨੇ ਐਥਲੀਟ ਕਮਿਸ਼ਨ ਦੇ ਚੋਣ ਨੂੰ ਇਕ ਸਾਲ ਤਕ ਲਈ ਮੁਲਤਵੀ ਕਰ ਦਿੱਤਾ ਹੈ। ਚੋਣ ਇਸ ਸਾਲ ਹੋਣੇ ਸਨ, ਜਿਸ ’ਚ ਰਾਸ਼ਟਰੀ ਓਲੰਪਿਕ ਕਮੇਟੀ (ਐੱਨ. ਓ. ਸੀ) ਦੇ 30 ਉਮੀਦਵਾਰਾਂ ਦੀ ਚੋਣ ਚਾਰ ਅਹੁਦਿਆਂ ਲਈ ਹੋਣੀ ਸੀ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਟੋਕੀਓ ਓਲੰਪਿਕ ਦੇ ਇਕ ਸਾਲ ਲਈ ਮੁਲਤਵੀ ਹੋਣ ਤੋਂ ਬਾਅਦ ਆਈ. ਓ. ਸੀ ਕਾਰਜਕਾਰੀ ਬੋਰਡ (ਈ. ਬੀ) ਨੇ ਐਥਲੀਟ ਕਮਿਸ਼ਨ ਦੇ ਚੋਣ ਨੂੰ ਵੀ ਅੱਗੇ ਵਧਾਉਣ ਦਾ ਫੈਸਲਾ ਲਿਆ।

ਆਈ. ਓ. ਸੀ ਦੇ ਪ੍ਰਧਾਨ ਥਾਮਸ ਬਾਕ ਨੇ ਕਿਹਾ, ਈ. ਬੀ. ਇਸ ਗੱਲ ਨੂੰ ਲੈ ਕੇ ਸਹਿਮਤ ਸੀ ਕਿ ਇਹ ਇਕ ਮੁਸ਼ਕਿਲ ਸਮਾਂ ਹੈ ਅਤੇ ਸਾਨੂੰ ਕਮਿਸ਼ਨ ’ਚ ਐਥਲੀਟਾਂ ਦੀ ਪੂਰੀ ਤਰਜਮਾਨੀ ਦੀ ਜ਼ਰੂਰਤ ਹੈ। ਇਸ ਸਮੇਂ ਐਥਲੀਟਾਂ ਦੀ ਅਵਾਜ਼ ਕਾਫ਼ੀ ਮਹੱਤਵਪੂਰਨ ਹੈ ਅਤੇ ਸਾਡੇ ਕੋਲ ਕੋਈ ਵੀ ਅਹੁਦਾ ਖਾਲੀ ਨਹੀਂ ਰਹਿਣਾ ਚਾਹੀਦਾ ਹੈ।

ਜਿਨ੍ਹਾਂ ਚਾਰ ਐਥਲੀਟਾਂ ਨੂੰ ਉਨ੍ਹਾਂ ਦੇ ਸਾਥੀਆਂ ਦੁਆਰਾ ਚੁਣਿਆ ਜਾਵੇਗਾ ਉਹ ਇਨ੍ਹਾਂ ਚਾਰ ਮੈਬਰਾਂ ਦੀ ਜਗ੍ਹਾ ਲੈਣਗੇ, ਜਿਨ੍ਹਾਂ ’ਚ ਆਈ. ਓ. ਸੀ. ਏ. ਸੀ. ਚੇਅਰ ਕਸਰਟੀ ਕੋਵੇਂਟਰੀ (ਜ਼ਿੰਬਾਬਵੇ), ਵਾਇਸ- ਚੇਅਰ ਡੰਕਾ ਬਾਰਟੇਕੋਵਾ (ਸਲੋਵਾਕੀਆ) , ਟੋਨੀ ਔਸਟੁੰਗੇਟ (ਫ਼ਰਾਂਸ) ਅਤੇ ਜੇਮਸ ਐਸਕਿੰਸ (ਆਸਟਰੇਲੀਆ) ਸ਼ਾਮਲ ਹੈ।

ਆਈ. ਓ. ਸੀ ਦੇ ਐਥਲੀਟ ਕਮਿਸ਼ਨ ’ਚ 23 ਮੈਂਬਰ ਹੁੰਦੇ ਹਨ। ਇਨ੍ਹਾਂ ’ਚ 12 ਮੈਂਬਰ ਸਿੱਧੇ ਆਪਣੇ ਸਾਥੀਆਂ ਦੁਆਰਾ ਚੁਣੇ ਹੋਏ ਹੁੰਦੇ ਹਨ ਜਦ ਕਿ ਹੋਰ 11 ਦੀ ਨਿਯੁਕਤੀ ਹੁੰਦੀ ਹੈ।  ਇਨ੍ਹਾਂ ਦਾ ਕਾਰਜਕਾਲ ਵੱਧ ਤੋਂ ਵੱਧ 8 ਸਾਲਾਂ ਦਾ ਹੰੁਦਾ ਹੈ।

Davinder Singh

This news is Content Editor Davinder Singh