ਪਕਿਸਤਾਨ ਦੇ ਮੁੱਖ ਚੋਣਕਰਤਾ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ

07/17/2019 6:12:34 PM

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਦੇ ਚੋਣਕਰਤਾ ਪ੍ਰਮੁੱਖ ਇੰਜਮਾਮ ਉਲ ਹੱਕ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇਣ ਦੀ ਬੀਤੇ ਦਿਨ ਬੁੱਧਵਾਰ ਨੂੰ ਐਲਾਨ ਕੀਤਾ। ਇੰਜਮਾਮ ਦਾ ਕਾਰਜਕਾਲ 30 ਜੁਲਾਈ ਨੂੰ ਖ਼ਤਮ ਹੋਵੇਗਾ ਤੇ ਫਿਰ ਉਹ ਇਸ ਅਹੁੱਦੇ 'ਤੇ ਨਹੀਂ ਰਹਿਣਗੇ। 

ਪਾਕਿਸਤਾਨ ਦੇ ਅੰਗਰੇਜ਼ੀ ਅਖਬਾਰ ਦਿ ਡਾਨ ਦੇ ਮੁਤਾਬਕ, ਇੰਜ਼ਮਾਮ ਨੇ ਪ੍ਰੈਸ ਕਾਨਫਰੰਸ ਸਮੇਲਨ 'ਚ ਕਿਹਾ, 'ਮੈਨੂੰ ਲੱਗਦਾ ਹੈ ਕਿ ਇਹ ਸਮਾਂ ਅਸਤੀਫਾ ਦੇਣ ਦਾ ਹੈ। ਮੈਂ 30 ਜੁਲਾਈ ਨੂੰ ਆਪਣਾ ਕਾਰਜਕਾਲ ਪੂਰਾ ਕਰਾਂਗਾ। ' ਸਾਬਕਾ ਕਪਤਾਨ ਨੇ ਅੱਗੇ ਕਿਹਾ, 'ਜਦੋਂ ਮੈਂ ਬ੍ਰੀਟੇਨ ਤੋਂ ਪਰਤਿਆ ਸੀ ਤੱਦ ਹੀ ਮੈਂ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਨੂੰ ਦੱਸ ਦਿੱਤਾ ਸੀ ਕਿ ਹੁਣ ਮੈਂ ਆਪਣੇ ਅਹੁੱਦੇ 'ਤੇ ਹੋਰ ਨਹੀਂ ਰਹਿਣਾ ਚਾਹੁੰਦਾ ਹਾਂ। ਇਹ ਪੁੱਛੇ ਜਾਣ 'ਤੇ ਕਿ ਕੀ ਤੁਸੀਂ ਮੈਨੇਜਮੈਂਟ 'ਚ ਨਵੀਂ ਭੂਮਿਕਾ 'ਚ ਦਿਖੋਗੇ, ਉਨ੍ਹਾਂ ਨੇ ਕਿਹਾ- 'ਮੈਂ ਇਕ ਕ੍ਰਿਕਟਰ ਹਾਂ , ਇਹ ਮੇਰੀ ਰੋਜੀ-ਰੋਟੀ ਹੈ। ਜੇਕਰ ਬੋਰਡ ਮੈਨੂੰ ਦੂਜੀ ਜ਼ਿੰਮੇਦਾਰੀ ਸੌਂਪਦਾ ਹੈ ਤਾਂ ਮੈਂ ਇਸ 'ਤੇ ਵਿਚਾਰ ਕਰਾਂਗਾ।'  ਪਾਕਿਸਤਾਨ ਦੀ ਟੀਮ ਇੰਗਲੈਂਡ ਅਤੇ ਵੇਲਸ 'ਚ ਖੇਡੇ ਗਏ ਵਰਲਡ ਕੱਪ 'ਚ ਸੈਮੀਫਾਈਨਲ 'ਚ ਜਗ੍ਹਾ ਨਹੀਂ ਬਣਾ ਪਾਈ ਸੀ। ਇੰਜ਼ਮਾਮ ਨੇ ਵਰਲਡ ਕੱਪ 'ਚ ਟੀਮ ਦੇ ਪ੍ਰਦਰਸ਼ਨ 'ਤੇ ਕਿਹਾ, 'ਪਾਕਿਸਤਾਨ ਨੇ ਫਾਈਨਲ 'ਚ ਪੁੱਜਣ ਵਾਲੀ ਦੋਨਾਂ ਟੀਮਾਂ ਨੂੰ ਹਰਾਇਆ। ਅਸੀਂ ਪੰਜ ਮੈਚ ਜਿੱਤੇ ਪਰ ਬਗਕਿਸਮਤੀ ਅਸੀਂ ਬਾਹਰ ਹੋ ਗਏ। '