ਇੰਜ਼ਮਾਮ ਨੇ ਭਾਰਤੀ ਬੱਲੇਬਾਜ਼ਾਂ ਨੂੰ ਦੱਸਿਆ ਸਵਾਰਥੀ, ਕਿਹਾ- ਟੀਮ ਲਈ ਨਹੀਂ ਆਪਣੇ ਲਈ ਲਾਉਂਦੇ ਸੈਂਕੜੇ

04/23/2020 5:33:34 PM

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਚੋਣਕਾਰ ਇੰਜ਼ਮਾਮ ਉਲ ਹਕ ਨੇ ਆਪਣੇ ਦੌਰ ਦੇ ਭਾਰਤੀ ਬੱਲੇਬਾਜ਼ਾਂ ਦਾ ਸਿੱਧੇ ਤੌਰ 'ਤੇ ਨਿਰਾਦਰ ਕੀਤਾ ਹੈ। ਉਸ ਦਾ ਮੰਨਣਾ ਹੈ ਕਿ ਜਿਨ੍ਹਾਂ ਭਾਰਤੀ ਬੱਲੇਬਾਜ਼ਾਂ ਉਹ ਖੇਡੇ ਉਹ ਸਵਾਰਥੀ ਸੀ ਅਤੇ ਸਿਰਫ ਆਪਣੇ ਲਈ ਸੈਂਕੜੇ ਲਗਾਉਂਦੇ ਸੀ, ਜਦਕਿ ਪਾਕਿਸਤਾਨ ਟੀਮ ਵਿਚ ਇਸ ਦਾ ਉਲਟ ਸੀ। ਇੰਜ਼ਮਾਮ ਨੇ ਰਮੀਜ ਰਾਜਾ ਦੇ ਯੂ. ਟਿਊਬ ਚੈਨਲ 'ਤੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਅਸੀਂ ਭਾਰਤ ਖਿਲਾਫ ਖੇਡਦੇ ਸੀ ਤਦ ਕਾਗਜ਼ਾਂ 'ਤੇ ਉਨ੍ਹਾਂ ਦੀ ਬੱਲੇਬਾਜ਼ੀ ਸਾਡੇ ਨਾਲੋਂ ਮਜ਼ਬੂਤ ਸੀ। ਉਨ੍ਹਾਂ ਦੇ ਬੱਲੇਬਾਜ਼ਾਂ ਦੇ ਰਿਕਾਰਡ ਸਾਡੇ ਨਾਲੋਂ ਬਿਹਤਰ ਸੀ ਪਰ ਸਾਡੇ ਬੱਲੇਬਾਜ਼ 30-40 ਦੌੜਾਂ ਵੀ ਬਣਾਉਂਦੇ ਸੀ ਤਾਂ ਉਹ ਟੀਮ ਦੇ ਲਈ ਹੁੰਦੇ ਸੀ ਪਰ ਭਾਰਤ ਦੇ ਖਿਡਾਰੀ ਸੈਂਕੜਾ ਵੀ ਬਣਾਉਂਦੇ ਸੀ ਤਾਂ ਆਪਣੇ ਲਈ ਹੀ ਬਣਾਉਂਦੇ ਸੀ। ਇਹੀ ਦੋਵੇਂ ਟੀਮਾਂ ਵਿਚਾਲੇ ਫਰਕ ਸੀ।

ਇਸ ਲਈ ਮਹਾਨ ਕਪਤਾਨ ਬਣੇ ਇਮਰਾਨ

ਇੰਜ਼ਮਾਮ ਨੇ ਸਾਲ 1992 ਵਿਚ ਇਮਰਾਨ ਖਾਨ ਦੀ ਕਪਤਾਨੀ ਵਿਚ ਡੈਬਿਊ ਕੀਤਾ ਸੀ। ਉਹ ਹੋਲੀ-ਹੋਲੀ ਪਾਕਿਸਤਾਨੀ ਬੱਲੇਬਾਜ਼ੀ ਦੀ ਰੀੜ੍ਹ ਬਣ ਗਏ। ਪਾਕਿਸਤਾਨ ਨੂੰ ਵਰਲਡ ਚੈਂਪੀਅਨ ਬਣਾਉਣ ਵਿਚ ਵੀ ਇਮਰਾਨ ਦਾ ਅਹਿਮ ਯੋਗਦਾਨ ਸੀ। ਉਸ ਨੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਵਿਚ ਅਹਿਮ ਪਾਰੀਆਂ ਖੇਡੀਆਂ ਸੀ। ਉਸ ਨੇ ਇਮਰਾਨ ਦੀ ਕਪਤਾਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਮਰਾਨ ਪਾਜੀ ਬਹੁਤ ਤਕਨੀਕਾਂ ਵਿਚ  ਨਹੀਂ ਪੈੰਦੇ ਸੀ। ਉਸ ਨੂੰ ਪਤਾ  ਸੀ ਕਿ ਟੀਮ ਤੋਂ ਪ੍ਰਦਰਸ਼ਨ ਕਿਸ ਤਰ੍ਹਾਂ ਕਰਾਉਣਾ ਹੈ। ਉਸ ਨੇ ਹਮੇਸ਼ਾ ਆਪਣੇ ਖਿਡਾਰੀਆਂ ਦਾ ਸਾਥ ਦਿੱਤਾ ਅਤੇ ਇਸੇ ਵਜ੍ਹਾ ਤੋਂ ਉਹ ਮਹਾਨ ਕਪਤਾਨ ਬਣੇ।

Ranjit

This news is Content Editor Ranjit