ਮਾਰਿਨ ਨੂੰ ਹਰਾ ਇੰਤਾਨੋਨ ਨੇ ਜਿੱਤਿਆ ਇੰਡੋਨੇਸ਼ੀਆ ਮਾਸਟਰਸ ਦਾ ਖਿਤਾਬ

01/19/2020 5:16:35 PM

ਸਪੋਰਟਸ ਡੈਸਕ— ਚੌਥੀ ਸੀਡ ਥਾਈਲੈਂਡ ਦੀ ਰਤਨਾਚੋਕ ਇੰਤਾਨੋਨ ਨੇ ਐਤਵਾਰ ਨੂੰ ਇੱਥੇ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ 'ਚ ਇਕ ਵੱਡਾ ਉਲਟਫੇਰ ਕਰਦੇ ਹੋਏ ਮੌਜੂਦਾ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਨੂੰ ਹਰਾ ਕੇ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ। ਇੰਤਾਨੋਨ ਦਾ ਇੱਥੇ ਇੰਡੋਨੇਸ਼ੀਆ ਮਾਸਟਰਸ 'ਚ ਇਹ ਦੂਜਾ ਖਿਤਾਬ ਹੈ।
ਵਰਲਡ ਨੰਬਰ-5 ਇੰਤਾਨੋਨ ਨੇ ਇਕ ਘੰਟੇ 20 ਮਿੰਟ ਤੱਕ ਚੱਲੇ ਤਿੰਨ ਗੇਮਾਂ ਦੇ ਮੁਕਾਬਲੇ 'ਚ ਵਰਲਡ ਨੰਬਰ-10 ਮਾਰਿਨ ਨੂੰ 21-19,11-,21,21-18 ਨਾਲ ਹਰਾ ਦਿੱਤੀ। ਇਸ ਜਿੱਤ ਦੇ ਨਾਲ ਹੀ ਇੰਤਾਨੋਨ ਨੇ ਰੀਓ ਓਲੰਪਿਕ ਦੀ ਚੈਂਪੀਅਨ ਮਾਰਿਨ ਖਿਲਾਫ ਆਪਣਾ ਕਰੀਅਰ ਰਿਕਾਰਡ 7-4 ਦਾ ਕਰ ਲਿਆ ਹੈ।