IND vs SA Women :ਮੀਂਹ ਨੇ ਫੇਰਿਆ ਭਾਰਤੀ ਖਿਡਾਰਨਾ ਦੀਆਂ ਉਮੀਦਾਂ ''ਤੇ ਪਾਣੀ

02/21/2018 10:00:24 PM

ਸੈਂਚੁਰੀਅਨ— ਭਾਰਤ ਤੇ ਦੱਖਣੀ ਅਫਰੀਕਾ ਮਹਿਲਾ ਕ੍ਰਿਕਟ ਦੇ ਚੌਥੇ ਟੀ-20 ਮੈਚ ਨੂੰ ਮੀਂਹ ਕਾਰਨ ਰੱਦ ਕਰ ਦਿੱਤਾ। ਭਾਰਤ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਹੋਏ 15.3 ਓਵਰ 'ਚ 103 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੇ ਕਪਤਾਨ ਡੈਨ ਵੇਨ ਨੂੰ 55 ਦੇ ਸਕੋਰ 'ਤੇ ਦੀਪਤੀ ਸ਼ਰਮਾ ਨੇ ਆਊਟ ਕੀਤਾ। ਲੀਜ਼ੇਲੈ ਲੀ ਨੇ 58 ਦੌੜਾਂ ਦੀ ਪਾਰੀ ਖੇਡੀ। ਭਾਰਤ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਦੀਪਤੀ ਸ਼ਰਮਾ ਨੇ 2 ਵਿਕਟਾਂ ਹਾਸਲ ਕੀਤੀਆਂ। ਪ੍ਰੀਜ (2) ਦੇ ਨਾਲ ਦੱਖਣੀ ਅਫਰੀਕਾ ਦੀ ਪਾਰੀ ਨੂੰ ਅੱਗੇ ਵੱਧ ਰਹੀ ਸੀ, ਫਿਰ ਮੀਂਹ ਆ ਗਿਆ। ਮੈਚ ਰੋਕਿਆ ਗਿਆ ਤੇ ਫਿਰ ਦੋਬਾਰਾ ਸ਼ੁਰੂ ਨਹੀਂ ਹੋ ਸਕਿਆ। ਆਖਰੀ ਸਮੇਂ 'ਚ ਰੈਫਰੀ ਨੇ ਬਿਨ੍ਹਾਂ ਕਿਸੇ ਨਤੀਜੇ 'ਤੇ ਮੈਚ ਨੂੰ ਰੱਦ ਕਰ ਦਿੱਤਾ। ਟੀ-20 ਸੀਰੀਜ਼ 'ਚ ਭਾਰਤ ਨੇ 2-1 ਨਾਲ ਬੜ੍ਹਤ ਬਣਾਈ ਹੋਈ ਹੈ। ਹੁਣ ਟੀ-20 ਦਾ 5ਵਾਂ ਤੇ ਆਖਰੀ ਮੈਚ 24 ਫਰਵਰੀ ਨੂੰ ਖੇਡਿਆ ਜਾਣਾ ਹੈ।