ਜਾਪਾਨ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਟੈਸਟ ਦਾ ਜਿੱਤਿਆ ਖਿਤਾਬ

08/22/2019 1:12:52 PM

ਸਪੋਰਸਟ ਡੈਸਕ— ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਬੁੱਧਵਾਰ ਨੂੰ ਇੱਥੇ ਮੇਜ਼ਬਾਨ ਜਾਪਾਨ ਨੂੰ ਇਕ ਸਖਤ ਮੁਕਾਬਲੇ 'ਚ 2-1 ਨਾਲ ਹਰਾ ਕੇ ਓਲੰਪਿਕ ਟੈਸਟ ਈਵੈਂਟ ਦਾ ਖਿਤਾਬ ਜਿੱਤਿਆ। ਓ. ਆਈ ਹਾਕੀ ਸਟੇਡੀਅਮ 'ਚ ਵਰਲਡ 'ਚ ਦਸਵੇਂ ਨੰਬਰ ਦੀ ਭਾਰਤੀ ਟੀਮ ਵੱਲੋਂ ਨਵਜੋਤ ਕੌਰ ਨੇ 11ਵੇਂ ਲਾਲਰੇਮਸਿਆਮੀ ਨੇ 33ਵੇਂ ਮਿੰਟ 'ਚ ਗੋਲ ਕੀਤੇ। ਜਾਪਾਨ ਵੱਲੋਂ ਇਕਮਾਤਰ ਗੋਲ ਮਿਨਾਮੀ ਸ਼ਿਮਿਜੁ ਨੇ 12ਵੇਂ ਮਿੰਟ 'ਚ ਕੀਤਾ। ਪਹਿਲੇ ਕੁਆਟਰ 'ਚ ਦੋਨਾਂ ਟੀਮਾਂ ਨੇ ਸਖਤ ਰਵੱਈਆ ਅਪਨਾਇਆ। ਪਹਿਲੇ ਦੱਸ ਮਿੰਟਾਂ 'ਚ ਭਾਰਤ ਦਾ ਦਬਦਬਾ ਰਿਹਾ ਅਤੇ ਉਸਨੂੰ 11ਵੇਂ ਮਿੰਟ 'ਚ ਇਕ ਬਿਹਤਰੀਨ ਮੂਵ 'ਤੇ ਨਵਜੋਤ ਗੋਲ ਕਰਨ 'ਚ ਸਫਲ ਰਹੀ। ਪਰ ਜਾਪਾਨ ਨੇ ਜਵਾਬੀ ਹਮਲਾ ਕਰਕੇ ਅਗਲੇ ਹੀ ਮਿੰਟ 'ਚ ਗੋਲ ਦਾਗ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।
ਦੂੱਜੇ ਕੁਆਟਰ 'ਚ ਦੋਨਾਂ ਟੀਮਾਂ ਨੇ ਆਪਣੀ ਡਿਫੈਂਸ ਲਾਈਨ 'ਤੇ ਧਿਆਨ ਦਿੱਤਾ। ਦੋਨਾਂ ਟੀਮਾਂ ਨੇ ਕੁਝ ਮੌਕੇ ਬਣਾਏ ਪਰ ਉਹ ਗੋਲ ਕਰਨ 'ਚ ਨਾਕਾਮ ਰਹੀ। ਹਾਫ ਟਾਈਮ ਤੋਂ ਬਾਅਦ ਭਾਰਤ ਨੇ ਪਹਿਲਕਾਰ ਤੇਵਰ ਆਪਣਾਏ ਅਤੇ ਉਸਨੇ 33ਵੇਂ ਮਿੰਟ 'ਚ ਪੈਨੇਲਟੀ ਕਾਰਨਰ ਹਾਸਲ ਕੀਤਾ। ਭਾਰਤੀ ਡਰੈਗ ਫਲਿਕਰ ਗੁਰਜੀਤ ਕੌਰ ਦਾ ਸ਼ਾਟ ਜਾਪਾਨੀ ਗੋਲਕੀਪਰ ਮੇਗੁਮੀ ਕਾਗੇਯਾਮਾ ਨੇ ਬਚਾ ਦਿੱਤਾ ਪਰ ਨੌਜਵਾਨ ਫਾਰਵਰਡ ਲਾਲਰੇਮਸਿਆਮੀ ਰਿਬਾਊਂਡ 'ਤੇ ਗੋਲ ਕਰਨ 'ਚ ਸਫਲ ਰਹੀ। ਜਾਪਾਨ ਨੂੰ ਵੀ 42ਵੇਂ ਮਿੰਟ 'ਚ ਪੈਨੇਲਟੀ ਕਾਰਨਰ ਮਿਲਿਆ ਪਰ ਭਾਰਤੀ ਖਿਡਾਰੀਆਂ ਨੇ ਉਸ ਦਾ ਬਚਾਅ ਕਰਕੇ ਭਾਰਤੀ ਬੜ੍ਹਤ ਨੂੰ ਬਰਕਰਾਰ ਰੱਖੀ। ਜਾਪਾਨ ਨੂੰ ਆਖਰੀ ਪਲਾਂ 'ਚ ਲਗਾਤਾਰ ਦੋ ਪੈਨੇਲਟੀ ਕਾਰਨਰ ਮਿਲੇ ਪਰ ਭਾਰਤੀ ਗੋਲਕੀਪਰ ਸਵਿਤਾ ਨੇ ਦੋਨਾਂ ਮੌਕਿਆਂ 'ਤੇ ਚੰਗਾ ਬਚਾਅ ਕੀਤਾ।