ਵਾਲੀਬਾਲ ''ਚ ਭਾਰਤੀ ਮਹਿਲਾ ਟੀਮ ਦੀ ਲਗਾਤਾਰ ਦੂਜੀ ਹਾਰ

08/21/2018 8:04:47 PM

ਜਕਾਰਤਾ : ਭਾਰਤੀ ਮਹਿਲਾ ਵਾਲੀਬਾਲ ਟੀਮ ਨੂੰ 18ਵੇਂ ਏਸ਼ੀਆਈ ਖੇਡਾਂ ਦੇ ਗਰੁਪ-ਬੀ ਦੇ ਸ਼ੁਰੂਆਤੀ ਦੌਰ ਦੇ ਮੁਕਾਬਲੇ 'ਚ ਅੱਜ ਵੀਅਤਨਾਮ ਨੇ 0-3 ਨਾਲ ਮਾਤ ਦਿੱਤੀ। ਟੀਮ ਦੀ ਇਹ ਲਗਾਤਾਰ ਦੂਜੀ ਹਾਰ ਹੈ। ਭਾਰਤੀ ਟੀਮ ਨੇ ਪਹਿਲੇ ਦੋ ਸੈੱਟਾਂ 'ਚ ਵੀਅਤਨਾਮ ਨੂੰ ਸਖਤ ਟੱਕਰ ਦਿੱਤੀ ਪਰ ਤੀਜੇ ਸੈੱਟ 'ਚ ਉਸ ਨੇ ਆਸਾਨੀ ਨਾਲ ਘੁਟਣੇ ਟੇਕ ਦਿੱਤੇ ਅਤੇ ਇਕ ਘੰਟੇ ਤੱਕ ਚਲੇ ਮੈਚ ਨੂੰ 18-25, 22-25, 13-25 ਨਾਲ ਗੁਆ ਦਿੱਤਾ। ਇਸ ਤੋਂ ਪਹਿਲਾਂ ਭਾਰਤੀ ਟੀਮ 19 ਅਗਸਤ ਨੂੰ ਆਪਣੇ ਪਹਿਲੇ ਮੈਚ 'ਚ ਕੋਰੀਆ ਨਾਲ ਇਸੇ ਫਰਕ (0-3) ਨਾਲ ਹਾਰ ਗਈ ਸੀ। 6 ਟੀਮਾਂ ਦੇ ਗਰੁਪ-ਬੀ ਦੀ ਸੂਚੀ 'ਚ ਭਾਰਤ ਆਖਰੀ ਸਥਾਨ 'ਤੇ ਹੈ ਅਤੇ ਉਸ ਨੂੰ ਵੀਰਵਾਰ ਨੂੰ ਕਜਾਕਿਸਤਾਨ ਖਿਲਾਫ ਅਗਲਾ ਮੈਚ ਖੇਡਣਾ ਹੈ। ਲਗਾਤਾਰ ਦੋ ਹਾਰ ਦੇ ਬਾਅਦ ਭਾਰਤੀ ਟੀਮ ਨੂੰ ਗਰੁਪ ਚਰਣ ਤੋਂ ਅੱਗੇ ਵਧਣ ਲਈ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ।