200+ ਟੀਚੇ ਦਾ ਪਿੱਛਾ ਕਰਦੇ ਭਾਰਤੀ ਟੀਮ ਚੌਥੀ ਬਾਰ ਜਿੱਤੀ, ਬਣਾਇਆ ਵਿਸ਼ਵ ਰਿਕਾਰਡ

01/24/2020 7:38:14 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਵਿਰੁੱਧ ਆਕਲੈਂਡ ਦੇ ਮੈਦਾਨ 'ਤੇ ਖੇਡਿਆ ਗਿਆ ਪਹਿਲਾ ਟੀ-20 ਮੈਚ ਜਿੱਤ ਕੇ ਨਵਾਂ ਰਿਕਾਰਡ ਬਣਾ ਲਿਆ ਹੈ। ਭਾਰਤੀ ਟੀਮ ਅਜਿਹੀ ਪਹਿਲੀ ਟੀਮ ਬਣ ਗਈ ਹੈ ਜਿਸ ਨੇ ਸਭ ਤੋਂ ਜ਼ਿਆਦਾ ਚਾਰ ਬਾਰ 200+ ਟੀਚਾ ਹਾਸਲ ਕੀਤਾ ਹੈ। ਭਾਰਤ ਤੋਂ ਬਾਅਦ ਇਸ ਸੂਚੀ 'ਚ ਆਸਟਰੇਲੀਆ (2) ਦਾ ਨਾਂ ਆਉਂਦਾ ਹੈ। ਭਾਰਤੀ ਟੀਮ ਨੂੰ ਇਹ ਵਿਸ਼ਵ ਰਿਕਾਰਡ ਦੇਣ 'ਚ ਸਭ ਤੋਂ ਜ਼ਿਆਦਾ ਯੋਗਦਾਨ ਕੇ. ਐੱਲ. ਰਾਹੁਲ, ਕੋਹਲੀ ਤੇ ਸ਼੍ਰੇਅਸ ਦਾ ਰਿਹਾ। ਤਿੰਨਾਂ ਨੇ ਸ਼ਾਨਦਾਰ ਪਾਰੀਆਂ ਖੇਡ ਕੇ 204 ਦੌੜਾਂ ਦਾ ਟੀਚਾ 19ਵੇਂ ਓਵਰ 'ਚ ਹੀ ਹਾਸਲ ਕਰ ਲਿਆ। ਦੇਖੋਂ ਰਿਕਾਰਡ—
ਟੀਚੇ ਦਾ ਪਿੱਛਾ ਕਰਦੇ ਹੋਏ ਟੀ-20 'ਚ 200 ਸਭ ਤੋਂ ਜ਼ਿਆਦਾ ਬਾਰ


4 ਭਾਰਤ
2 ਆਸਟਰੇਲੀਆ
1 ਦੱਖਣੀ ਅਫਰੀਕਾ
1 ਇੰਗਲੈਂਡ
1 ਬੰਗਲਾਦੇਸ਼
1 ਕਤਰ
ਭਾਰਤ ਨੇ 4 ਬਾਰ ਹਾਸਲ ਕੀਤਾ 200+ਟੀਚਾ
208 ਬਨਾਮ ਵੈਸਟਇੰਡੀਜ਼, ਹੈਦਰਾਬਾਦ 2019
207 ਬਨਾਮ ਸ਼੍ਰੀਲੰਕਾ, ਮੋਹਾਲੀ 2009
204 ਬਨਾਮ ਨਿਊਜ਼ੀਲੈਂਡ, ਆਕਲੈਂਡ 2020
202 ਬਨਾਮ ਆਸਟਰੇਲੀਆ, ਰਾਜਕੋਟ 2013
199 ਬਨਾਮ ਇੰਗਲੈਂਡ, ਬ੍ਰਿਸਟਲ 2018
198 ਬਨਾਮ ਆਸਟਰੇਲੀਆ, ਐੱਸ. ਸੀ. ਜੀ. 2016
ਇਕ ਟੀ-20 'ਚ 5 50+ ਸਕੋਰ ਪਹਿਲੀ ਬਾਰ


ਕੋਲਿਨ ਮੁਨਰੋ 59
ਕੇਨ ਵਿਲੀਅਮਸਨ 51
ਰਾਸ ਟੇਲਰ 54
ਕੇ. ਐੱਲ. ਰਾਹੁਲ 56
ਸ਼੍ਰੇਅਸ ਅਈਅਰ 51
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਇਸ ਸਮੇਂ ਨਿਊਜ਼ੀਲੈਂਡ ਦੌਰੇ 'ਤੇ ਹੈ। ਭਾਰਤ ਟੀਮ ਨੇ ਇੱਥੇ 5 ਟੀ-20 ਅੰਤਰਰਾਸ਼ਟਰੀ, 3 ਵਨ ਡੇ ਤੇ 2 ਟੈਸਟ ਮੈਚ ਖੇਡਣੇ ਹਨ। ਭਾਰਤ ਨੇ ਆਕਲੈਂਡ 'ਚ ਪਹਿਲਾ ਟੀ-20 ਮੈਚ 6 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਨਾਲ ਭਾਰਤੀ ਟੀਮ ਦੇ ਇਰਾਦੇ ਹੋਰ ਮਜ਼ਬੂਤ ਹੋਣਗੇ। ਦੂਜਾ ਟੀ-20 ਮੈਚ 26 ਜਨਵਰੀ ਨੂੰ ਖੇਡਿਆ ਜਾਵੇਗਾ।

Gurdeep Singh

This news is Content Editor Gurdeep Singh