ਮੀਂਹ ਕਾਰਨ ਰੱਦ ਹੋਏ ਮੈਚ ''ਚ ਭਾਰਤੀ ਟੀਮ ਨੇ ਆਪਣੇ ਨਾਂ ਦਰਜ ਕੀਤਾ ਇਹ ਰਿਕਾਰਡ

06/24/2017 5:48:08 PM

ਨਵੀਂ ਦਿੱਲੀ— ਭਾਰਤ ਦੀ ਵਿੰਡੀਜ਼ ਖਿਲਾਫ ਚੱਲ ਰਹੀ 5 ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਭਲਾ ਹੀ ਮੀਂਹ ਦੀ ਭੇਂਟ ਚੜ ਗਿਆ ਹੋਵੇ ਪਰ ਇਸ ਦੇ ਬਾਵਜੂਦ ਭਾਰਤੀ ਟੀਮ ਦੇ ਨਾਂ ਇਕ ਅਨੋਖਾ ਰਿਕਾਰਡ ਦਰਜ ਹੋ ਗਿਆ ਹੈ। ਭਾਰਤੀ ਟੀਮ ਦਾ ਇਹ 40ਵਾਂ ਵਨਡੇ ਮੈਚ ਸੀ, ਜਿਸ ਦਾ ਨਤੀਜਾ ਨਹੀਂ ਨਿਕਲਿਆ ਹੈ। ਇਸ ਤੋਂ ਪਹਿਲਾ ਤੱਕ ਵਨਡੇ ਕ੍ਰਿਕਟ ਇਤਿਹਾਸ 'ਚ ਸਭ ਤੋਂ ਜ਼ਿਆਦਾ ਬੇਨਤੀਜੇ ਵਾਲੇ ਮੁਕਾਬਲੇ ਦਾ ਰਿਕਾਰਡ ਨਿਊਜ਼ੀਲੈਂਡ ਦੇ ਨਾਂ ਦਰਜ ਸੀ।
ਸ਼ੁੱਕਰਵਾਰ ਨੂੰ ਪੋਰਟ ਆਫ ਸਪੇਨ 'ਚ ਭਾਰਤੀ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 39.2 ਓਵਰਾਂ 'ਚ 199/3 ਦੌੜਾਂ ਬਣਾ ਲਈਆਂ ਸਨ ਪਰ ਇਸ ਦੇ ਬਾਅਦ ਮੀਂਹ ਨੇ ਸਾਰਾ ਖੇਡ ਵਿਗਾੜ ਦਿੱਤਾ। ਇਸ ਦੌਰਾਨ ਮੈਚ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ ਪਰ ਬੇਨਤੀਜਾ ਰਹੇ ਇਸ ਮੈਚ 'ਚ ਵੀ ਭਾਰਤੀ ਟੀਮ ਨੇ ਇਕ ਰਿਕਾਰਡ ਬਣਾ ਦਿੱਤਾ।
ਉਹ 5 ਟੀਮਾਂ ਜਿਨ੍ਹਾਂ ਦੇ ਮੈਚਾਂ ਦਾ ਨਹੀਂ ਨਿਕਲਿਆ ਕੋਈ ਨਤੀਜਾ
ਭਾਰਤ - 40 ਮੈਚ ਰਹੇ ਬੇਨਤੀਜਾ
ਨਿਊਜ਼ੀਲੈਂਡ -39 ਮੈਚ ਰਹੇ ਬੇਨਤੀਜਾ
ਸ਼੍ਰੀਲੰਕਾ -36 ਮੈਚ ਰਹੇ ਬੇਨਤੀਜਾ
ਆਸਟਰੇਲੀਆ -34 ਮੈਚ ਰਹੇ ਬੇਨਤੀਜਾ
ਵੈਸਟਇੰਡੀਜ਼ -26 ਮੈਚ ਰਹੇ ਬੇਨਤੀਜਾ