ਭਾਰਤੀ ਟੀਮ ਦੇ ਇਨ੍ਹਾਂ ਖਿਡਾਰੀਆਂ ਦੀ ਸ਼ਾਨਦਾਰ ਹੈ ਫਿੱਟਨੈੱਸ, ਦੇਖੋ ਤਸਵੀਰਾਂ

03/12/2020 12:14:03 AM

ਨਵੀਂ ਦਿੱਲੀ— ਅੱਜ ਤੋਂ 10 ਸਾਲ ਪਹਿਲਾਂ ਦੀ ਭਾਰਤੀ ਟੀਮ ਦੀ ਤੁਲਨਾ ਵਿਚ ਅੱਜ ਦੀ ਭਾਰਤੀ ਟੀਮ ਦੇ ਖਿਡਾਰੀਆਂ ਦੀ ਸ਼ਾਨਦਾਰ ਫਿੱਟਨੈੱਸ ਹੈ। ਵਰਤਮਾਨ 'ਚ ਜੋ ਟੀਮ ਦੱਖਣੀ ਅਫਰੀਕਾ ਵਿਰੁੱਧ ਵਨ ਡੇ ਸੀਰੀਜ਼ ਦੇ ਲਈ ਚੁਣੀ ਗਈ ਹੈ ਉਸ 'ਚ ਕਈ ਅਜਿਹੇ ਨਾਂ ਹਨ ਕਿ ਆਪਣੀ ਖੇਡ ਦੇ ਨਾਲ ਹੀ ਆਪਣੀ ਜ਼ਬਰਦਸਤ ਬਾਡੀ ਲਈ ਜਾਣੇ ਜਾਂਦੇ ਹਨ। ਵਧੀਆ ਬਾਡੀ ਬਣਾਉਣ ਦੇ ਲਈ ਇਹ ਖਿਡਾਰੀ ਜਿਮ ਤੇ ਮੈਦਾਨ 'ਤੇ ਖੂਬ ਪਸੀਨਾ ਵਹਾਉਂਦੇ ਹਨ। ਅੱਜ ਅਸੀਂ ਉਨ੍ਹਾਂ ਭਾਰਤੀ ਕ੍ਰਿਕਟਰਾਂ ਦੇ ਵਾਰੇ 'ਚ ਦੱਸਾਂਗੇ ਜੋ ਦੱਖਣੀ ਅਫਰੀਕਾ ਵਿਰੁੱਧ ਭਾਰਤੀ ਟੀਮ ਦਾ ਹਿੱਸਾ ਹਨ ਤੇ ਸਭ ਤੋਂ ਫਿੱਟ ਖਿਡਾਰੀ ਹਨ।
1. ਜਸਪ੍ਰੀਤ ਬੁਮਰਾਹ—


ਭਾਰਤੀ ਟੀਮ ਦੇ ਯਾਰਕਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਪਣੀ ਗੇਂਦਬਾਜ਼ੀ ਤੋਂ ਇਲਾਵਾ ਆਪਣੀ ਫਿੱਟਨੈੱਸ 'ਤੇ ਵੀ ਬਹੁਤ ਧਿਆਨ ਦਿੰਦੇ ਹਨ। ਹਾਲ ਦੇ ਸਮੇਂ 'ਚ ਜਸਪ੍ਰੀਤ ਬੁਮਰਾਹ ਭਾਰਤੀ ਟੀਮ ਦੇ ਸਭ ਤੋਂ ਫਿੱਟ ਖਿਡਾਰੀਆਂ 'ਚੋਂ ਇਕ ਹਨ ਤੇ ਦੇਖਿਆ ਜਾਵੇ ਤਾਂ ਉਹ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡਦੇ ਨਜ਼ਰ ਆਉਂਦੇ ਹਨ।
2. ਵਿਰਾਟ ਕੋਹਲੀ—


ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਰਨ ਮਸ਼ੀਨ ਦੇ ਨਾਲ ਵੀ ਜਾਣਿਆ ਜਾਂਦਾ ਹੈ ਪਰ ਨਾਲ ਹੀ ਨਾਲ ਉਹ ਸਭ ਤੋਂ ਫਿੱਟ ਖਿਡਾਰੀਆਂ 'ਚੋਂ ਇਕ ਹੈ। ਕੋਹਲੀ ਦੀ ਫਿੱਟਨੈੱਸ ਉਸਦੀ ਬਾਡੀ ਤੋਂ ਸਾਫ ਨਜ਼ਰ ਆਉਂਦੀ ਹੈ। ਫਿੱਟ ਰਹਿਣ ਦੇ ਲਈ ਕੋਹਲੀ ਜਿਮ 'ਚ ਖੂਬ ਪਸੀਨਾ ਵਹਾਉਂਦੇ ਹਨ।
3. ਕੇ. ਐੱਲ. ਰਾਹੁਲ—


ਭਾਰਤੀ ਟੀਮ ਦੇ ਸ਼ਾਨਦਾਰ ਓਪਨਰ ਬੱਲੇਬਾਜ਼ ਕੇ. ਐੱਲ. ਰਾਹੁਲ ਇਸ ਸਮੇਂ ਜ਼ਬਰਦਸਤ ਲੈਅ 'ਚ ਹਨ। ਖੇਡ ਦੇ ਨਾਲ ਨਾਲ ਉਸ ਨੇ ਆਪਣੀ ਫਿੱਟਨੈੱਸ 'ਤੇ ਵੀ ਬਹੁਤ ਧਿਆਨ ਦਿੱਤਾ ਤੇ ਮਿਹਨਤ ਕੀਤੀ ਹੈ। ਰਾਹੁਲ ਦੀ ਫਿੱਟਨੈੱਸ ਉਸਦੀ ਬਾਡੀ 'ਚ ਸਾਫ ਦਿਖਾਈ ਦਿੰਦੀ ਹੈ। ਰਾਹੁਲ ਵੀ ਜਿਮ 'ਚ ਬਹੁਤ ਪਸੀਨਾ ਵਹਾਉਂਦਾ।
4. ਹਾਰਦਿਕ ਪੰਡਯਾ—


ਭਾਰਤ ਦੇ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਲੰਮੇ ਸਮੇਂ ਬਾਅਦ ਭਾਰਤੀ ਟੀਮ 'ਚ ਵਾਪਸੀ ਕਰਨ ਜਾ ਰਹੇ ਹਨ। ਹਾਰਦਿਕ ਵੀ ਆਪਣੀ ਫਿੱਟਨੈੱਸ ਬਾਡੀ ਦੇ ਲਈ ਜਾਣੇ ਜਾਂਦੇ ਹਨ। ਹਾਰਦਿਕ ਨੂੰ ਵੀ ਬਾਡੀ ਬਣਾਉਣ ਤੇ ਅਲੱਗ-ਅਲੱਗ ਹੇਅਰ ਸਟਾਈਲ ਰੱਖਣ ਦਾ ਬਹੁਤ ਸ਼ੌਕ ਹੈ।

Gurdeep Singh

This news is Content Editor Gurdeep Singh