ਭਾਰਤੀ ਦਲ ਗੋਲਡ ਕੋਸਟ ਪੁੱਜਾ

03/29/2018 3:50:03 AM

ਗੋਲਡ ਕੋਸਟ — ਭਾਰਤੀ ਦਲ ਦੇ ਲੱਗਭਗ 200 ਮੈਂਬਰ ਤੇ ਅਧਿਕਾਰੀ ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਅੱਜ ਇਥੇ ਗੋਲਡ ਕੋਸਟ ਪੁੱਜ ਗਏ। ਆਈ. ਓ. ਏ. ਨੇ ਪ੍ਰੈੱਸ ਨੋਟ ਵਿਚ ਕਿਹਾ ਕਿ ਐਥਲੈਟਿਕਸ, ਮੁੱਕੇਬਾਜ਼ੀ, ਬਾਸਕਟਬਾਲ, ਹਾਕੀ, ਲਾਅਨ ਬਾਲਿੰਗ ਅਤੇ ਨਿਸ਼ਾਨੇਬਾਜ਼ੀ ਦੇ ਖਿਡਾਰੀ ਸਮੂਹਾਂ 'ਚ ਖੇਡ ਪਿੰਡ ਪੁੱਜੇ। ਟੀਮਾਂ ਅਤੇ ਵਿਅਕਤੀਗਤ ਖਿਡਾਰੀਆਂ ਨੂੰ ਉਥੋਂ ਦੇ ਹਾਲਾਤ ਮੁਤਾਬਕ ਢਲਦੇ ਦੇਖਿਆ ਗਿਆ। ਉਨ੍ਹਾਂ ਆਪਣੀਆਂ ਟ੍ਰੇਨਿੰਗ ਸਹੂਲਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।   ਭਾਰਤ ਦੇ ਮਿਸ਼ਨ ਪ੍ਰਮੁੱਖ ਵਿਕਰਮ ਸਿੰਘ ਸਿਸੋਦੀਆ ਨੇ ਟੀਮ ਦੇ ਮੈਨੇਜਰ ਨਾਮਦੇਵ, ਅਜੇ ਨਾਰੰਗ ਅਤੇ ਸ਼ਿਆਦ ਨਾਲ ਖੇਡ ਪਿੰਡ ਵਿਚ ਆਈ. ਓ. ਏ. ਦਾ ਦਫਤਰ ਖੋਲ੍ਹਿਆ ਹੈ, ਤਾਂ ਕਿ ਭਾਰਤੀ ਖਿਡਾਰੀਆਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਲਾਹ-ਮਸ਼ਵਰਾ ਅਤੇ ਰੋਜ਼ਮੱਰਾ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।