ਇਸ ਭਾਰਤੀ ਬੱਲੇਬਾਜ਼ ਨੇ ਕੀਤੀ ਵਲਡ ਰਿਕਾਰਡ ਦੀ ਬਰਾਬਰੀ, ਅਜਿਹੀ ਹੈ ਨਿੱਜੀ ਜ਼ਿੰਦਗੀ (ਦੇਖੋ ਤਸਵੀਰਾਂ)

08/13/2017 6:22:12 PM

ਨਵੀਂ ਦਿੱਲੀ - ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਲੋਕੇਸ਼ ਰਾਹੁਲ ਇਨ੍ਹਾਂ ਦਿਨਾਂ 'ਚ ਆਪਣੇ ਪ੍ਰਸ਼ੰਸਕਾਂ 'ਚ ਛਾਏ ਹੋਏ ਹਨ। ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ ਪਲੇਕੇਲ 'ਚ ਚੱਲ ਰਹੇ ਤੀਜੇ ਟੈਸਟ ਮੈਚ 'ਚ ਨਾ ਕੇਵਲ ਅਰਧ ਸੈਂਕੜਾਂ ਲਗਾਇਆ ਬਲਕਿ ਵਰਡ ਰਿਕਾਰਡ ਦੀ ਬਰਾਬਰੀ ਵੀ ਕਰ ਲਈ। ਕਰਨਾਟਕ ਲਈ ਡੋਮੈਸਟਿਕ ਕ੍ਰਿਕਟ ਖੇਡਣ ਵਾਲੇ ਇਸ ਕ੍ਰਿਕਟਰ ਨੂੰ ਉਨ੍ਹਾਂ ਦੇ ਹਮਨਾਮ ਰਾਹੁਲ ਦ੍ਰਾਵਿੜ ਦੀ ਤਰ੍ਹਾਂ ਹੀ ਭਾਰਤੀ ਟੀਮ ਦੀ ਨਵੀਂ ਦੀਵਾਰ ਵੀ ਕਿਹਾ ਜਾਂਦਾ ਹੈ। 


ਇਸ ਵਲਡ ਰਿਕਾਰਡ ਦੀ ਕੀਤੀ ਬਰਾਬਰੀ 
ਪਲੇਕੇਲ ਟੈਸਟ ਤੋਂ ਪਹਿਲੇ ਦਿਨ ਲੋਕੇਸ਼ ਰਾਹੁਲ ਨੇ ਬੱਲੇਬਾਜ਼ੀ ਕਰਦੇ ਹੋਏ 85 ਰਨ ਬਣਾਏ। ਅਜਿਹਾ ਕਰਕੇ ਉਨ੍ਹਾਂ ਨੇ ਇਕ ਵਲਡ ਰਿਕਾਰਡ ਦੀ ਬਰਾਬਰੀ ਕਰ ਲਈ। ਉਨ੍ਹਾਂ ਨੇ ਲਗਾਤਾਰ ਸੱਤਵੀ ਵਾਰ 50+ ਸਕੋਰ ਬਣਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਲਗਾਤਾਰ ਸਭ ਤੋਂ ਜ਼ਿਆਦਾ ਇਰਿੰਗ 'ਚ 50 ਜਾਂ ਇਸ ਤੋਂ ਜ਼ਿਆਦਾ ਦਾ ਸਕੋਰ ਬਣਾਉਣ ਦੇ ਵਲਡ ਰਿਕਾਰਡ ਦੀ ਬਰਾਬਰੀ ਕਰ ਲਈ। ਅਜਿਹਾ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਅਤੇ ਦੁਨੀਆਂ ਛੇਵੇਂ ਬੱਲੇਬਾਜ਼ ਹਨ। 


ਪਿਤਾ ਦੀ ਗਲਤੀ ਨਾਲ ਬਦਲ ਗਿਆ ਨਾਂ 

ਲੋਕੇਸ਼ ਰਾਹੁਲ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਪਿਤਾ ਉਨ੍ਹਾਂ ਦਾ ਨਾਂ ਕੁਝ ਹੋਰ ਰੱਖਣਾ ਚਾਹੁੰਦੇ ਸਨ ਪਰ ਇਕ ਗਲਤੀਫਹਿਮੀ ਕਾਰਣ ਉਨ੍ਹਾਂ ਦਾ ਨਾਂ ਰਾਹੁਲ ਪੈ ਗਿਆ। ਕਨਾਨੁਰ ਲੋਕੇਸ਼ ਰਾਹੁਲ ਦੇ ਪਿਤਾ ਡਾ. ਕੇਐੱਨ ਲੋਕੇਸ਼ ਸਾਬਕਾ ਭਾਰਤੀ ਕ੍ਰਿਕਟਰ ਲਿਟਲ ਮਾਸਟਰ ਸੁਨੀਲ ਗਾਵਸਕਰ ਦੇ ਫੈਨ ਸਨ। ਲੋਕੇਸ਼ ਦੇ ਪਿਤਾ ਸੋਚ ਰੱਖਦੇ ਸਨ ਕਿ ਜਦੋਂ ਵੀ ਉਨ੍ਹਾਂ ਦੇ ਬੇਟੇ ਦਾ ਜਨਮ ਹੋਵੇਗਾ, ਉਸ ਦਾ ਨਾਂ ਗਾਵਸਕਰ ਦੇ ਬੇਟੇ (ਰੋਹਨ) ਦੇ ਨਾਂ 'ਤੇ ਹੀ ਰੱਖਣਗੇ। ਇਸ ਤੋਂ ਬਾਅਦ ਲੋਕੇਸ਼ ਦਾ ਜਨਮ ਹੋਇਆ ਪਰ ਉਨ੍ਹਾਂ ਦੇ ਨਾਮਕਰਣ ਸਮੇਂ ਉਨ੍ਹਾਂ ਦੇ ਪਿਤਾ ਕੋਲੋ ਇਕ ਗਲਤੀ ਹੋ ਗਈ। ਉਨ੍ਹਾਂ ਨੂੰ ਲੱਗਿਆ ਕਿ ਗਾਵਸਕਰ ਦੇ ਬੇਟੇ ਦਾ ਨਾਂ ਰਾਹੁਲ ਹੈ ਅਤੇ ਇਹ ਹੀ ਨਾਂ ਉਨ੍ਹਾਂ ਨੇ ਆਪਣੇ ਬੇਟੇ ਦਾ ਰੱਖ ਦਿੱਤਾ। 


ਭਾਰਤੀ ਟੀਮ ਦੇ ਇਸ ਸਟਾਰ ਦੀ ਗਰਲਫ੍ਰੈਂਡ ਦਾ ਨਾਂ ਐਲਿਕਜ਼ਰ ਨਾਹਰ ਹੈ। ਜੋ ਮਾਡਲ ਹੋਣ ਤੋਂ ਇਲਾਵਾ ਸਪੋਰਟਸ ਹੋਸਟ ਵੀ ਹੈ। ਉਸ ਦੇ ਸੋਸ਼ਲ ਮੀਡੀਆ ਅਕਾਊਂਟ ਮੁਤਾਬਕ ਫਿਲਹਾਲ ਉਹ ਇਕ ਫਾਈਵ ਸਟਾਰ ਹੋਟਲ 'ਚ ਮਾਰਕੀਟਿੰਗ ਐਸੋਸੀਏਟ ਹੈ। ਐਲਿਕਜ਼ਰ ਨਾਹਰ ਬੰਗਲੌਰ ਦੀ ਰਹਿਣ ਵਾਲੀ ਹੈ ਅਤੇ ਇੱਥੋਂ ਦੇ ਇੰਟਰਨੈਸ਼ਲ ਸਕੂਲ ਤੋਂ 2012 'ਚ ਆਈ. ਬੀ. 'ਚ ਡਿਪਲੋਮਾ ਕੀਤਾ। ਆਈ. ਪੀ. ਐੱਲ ਦੌਰਾਨ ਉਹ ਕਈ ਵਾਰ ਕੇਐੱਲ ਰਾਹੁਲ ਦੀ ਚੀਅਰ ਕਰਨਾ ਸਟੇਡੀਅਮ ਜਾ ਚੁੱਕੀ ਹੈ।