ਇੰਡੀਅਨ ਸੁਪਰ ਲੀਗ : ਗੋਆ ਐੱਫ. ਸੀ. ਨੇ ਮੁੰਬਈ ਸਿਟੀ ਐੱਫ. ਸੀ. ਨੂੰ ਹਰਾਇਆ

11/08/2019 2:51:30 AM

ਮੁੰਬਈ— ਐੱਫ. ਸੀ. ਗੋਆ ਵੀਰਵਾਰ ਨੂੰ ਇੱਥੇ ਮੁੰਬਈ ਸਿਟੀ ਐੱਫ. ਸੀ. ਨੂੰ 4-2 ਨਾਲ ਹਰਾ ਕੇ ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ ਦੀ ਅੰਕ ਸੂਚੀ 'ਚ ਚੋਟੀ ਦੇ ਸਥਾਨ 'ਤੇ ਪਹੁੰਚ ਗਈ। ਗੋਆ ਦੀ ਟੀਮ ਵਲੋਂ ਲੇਨੀ ਰੇਡ੍ਰਿਗਸ (27ਵੇਂ ਮਿੰਟ), ਫੇਰਾਨ ਕੋਰੋਮਿਨਾਸ (45ਵੇਂ ਮਿੰਟ), ਬੋਮੋਸ (59ਵੇਂ ਮਿੰਟ) ਤੇ ਕਾਰਲੋਸ ਪੇਨਾ (89ਵੇਂ ਮਿੰਟ) ਨੇ ਗੋਲ ਕੀਤੇ।
ਮੁੰਬਈ ਸਿਟੀ ਐੱਫ. ਸੀ. ਵਲੋਂ ਸਾਰਥਕ ਗੋਲੁਈ (49ਵੇਂ ਮਿੰਟ) ਤੇ ਸੌਵਿਕ ਚਕ੍ਰਵਰਤੀ (55ਵੇਂ ਮਿੰਟ) ਨੇ ਗੋਲ ਕੀਤੇ। ਗੋਆ ਦੀ ਟੀਮ ਚਾਰ 'ਚੋਂ 2 ਮੈਚ ਜਿੱਤ ਕੇ 8ਵੇਂ ਸਥਾਨ ਦੇ ਨਾਲ ਅੰਕ ਸੂਚੀ ਦੇ ਚੋਟੀ 'ਤੇ ਪਹੁੰਚ ਗਈ ਹੈ। ਮੁੰਬਈ ਦੀ ਟੀਮ ਚਾਰ ਅੰਕ ਦੇ ਨਾਲ ਪੰਜਵੇਂ ਸਥਾਨ 'ਤੇ ਹੈ।

Gurdeep Singh

This news is Content Editor Gurdeep Singh