ਭਾਰਤੀ ਖੇਡ ਮੰਤਰਾਲੇ ਵਲੋਂ ਪੀ. ਵੀ. ਸਿੰਧੂ ਦੇ ਨਾਂ ਦੀ ਪਦਮ ਭੂਸ਼ਣ ਲਈ ਸਿਫਾਰਿਸ਼

09/25/2017 11:36:34 AM

ਨਵੀਂ ਦਿੱਲੀ— ਭਾਰਤੀ ਖੇਡ ਮੰਤਰਾਲੇ ਵਲੋਂ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਦੇ ਨਾਂ ਨੂੰ 'ਪਦਮ ਭੂਸ਼ਣ' ਲਈ ਸਿਫਾਰਿਸ਼ ਕੀਤਾ ਹੈ। ਖੇਡ ਮੰਤਰਾਲੇ ਨੇ ਸੋਮਵਾਰ ਨੂੰ  ਇਸ ਨਾਂ ਦੀ ਸਿਫਾਰਿਸ਼ ਕੇਂਦਰ ਸਰਕਾਰ ਨੂੰ ਭੇਜੀ। ਪਦਮ ਭੂਸ਼ਣ ਦੇਸ਼ ਦਾ ਤੀਸਰਾ ਸਰਵਉੱਚ ਨਾਗਰਿਕ ਸਨਮਾਨ ਹੈ।

ਦੱਸ ਦਈਏ ਕਿ ਪਦਮ ਪੁਰਸਕਾਰਾਂ ਲਈ ਖਿਡਾਰੀ ਖੇਡ ਮੰਤਰਾਲੇ ਨੂੰ ਆਵੇਦਨ ਭੇਜਦੇ ਹਨ। ਇਸ ਕੜੀ ਵਿਚ ਕਈ ਖਿਡਾਰੀ ਮੰਤਰਾਲੇ ਨੂੰ ਆਪਣੇ ਨਾਮ ਭੇਜ ਚੁੱਕੇ ਹਨ। ਇਸ ਮਾਮਲੇ ਵਿਚ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੰਧੂ ਵਲੋਂ ਆਪਣਾ ਨਾਮ ਨਾ ਦੇਣ ਉੱਤੇ ਖੇਡ ਮੰਤਰੀ ਰਾਜਵਰਧਨ ਰਾਠੌਰ ਨੇ ਆਪਣੀ ਵਲੋਂ ਪਹਿਲ ਕਰਦੇ ਹੋਏ ਪਦਮ ਭੂਸ਼ਣ ਲਈ ਉਨ੍ਹਾਂ ਦੇ ਨਾਮ ਦੀ ਸਿਫਾਰਿਸ਼ ਕੀਤੀ ਹੈ। ਸਿੰਧੂ ਨੂੰ ਇਸ ਤੋਂ ਪਹਿਲਾਂ ਸਾਲ 2015 ਵਿਚ 'ਪਦਮਸ਼੍ਰੀ' ਇਨਾਮ ਮਿਲਿਆ ਸੀ।
ਚੋਟੀ ਦੇ ਖਿਡਾਰੀਆਂ ਵਿੱਚੋਂ ਇੱਕ ਸਿੱਧੂ ਨੇ ਬੈਡਮਿੰਟਨ ਕੋਰਟ ਵਿਚ ਕਈ ਇਤਿਹਾਸ ਰਚੇ ਹਨ। ਇਨ੍ਹਾਂ ਵਿਚ ਸਾਲ 2016 ਦੇ ਰੀਓ ਓਲੰਪਿਕ ਵਿਚ ਸਿਲਵਰ ਮੈਡਲ ਅਤੇ ਇਸ ਸਾਲ ਵਰਲਡ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਵੀ ਸ਼ਾਮਲ ਹੈ। ਸਿੰਧੂ ਨੇ ਹਾਲ ਹੀ ਵਿੱਚ ਕੋਰੀਆ ਓਪਨ ਵਿਚ ਜਾਪਾਨ ਦੀ ਓਕੁਹਾਰਾ ਨੂੰ ਹਰਾ ਕੇ ਵਰਲਡ ਚੈਂਪੀਅਨਸ਼ਿਪ ਫਾਈਨਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।