IPL 2020 : 2 ਅਜਿਹੇ ਕ੍ਰਿਕਟਰ ਜਿਨ੍ਹਾਂ ਨੂੰ ਮੁੰਬਈ ਇੰਡੀਅਨਜ਼ ਨੀਲਾਮੀ ''ਚ ਖਰੀਦ ਸਕਦੀ ਹੈ

10/12/2019 12:59:57 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ 'ਚ ਸਭ ਤੋਂ ਸਫਲ ਫ੍ਰੈਂਚਾਈਜ਼ੀ ਮੁੰਬਈ ਇੰਡੀਅਨਜ਼ ਨੇ ਚਾਰ ਵਾਰ ਇਸ ਟੂਰਨਾਮੈਂਟ ਦੀ ਟਰਾਫੀ ਚੁੱਕੀ ਹੈ। 2019 ਸੈਸ਼ਨ ਦੀ ਜੇਤੂ ਅਤੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ 2020 ਸੈਸ਼ਨ 'ਚ ਇਕ ਵਾਰ ਫਿਰ ਆਪਣੇ ਖਿਤਾਬ ਦੀ ਰਖਿਆ ਕਰਨ ਉਤਰੇਗੀ। ਨੀਲਾਮੀ ਪ੍ਰਕਿਰਿਆ ਲਈ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਘਰੇਲੂ ਕ੍ਰਿਕਟ ਦੇ ਪ੍ਰਤਿਭਾਵਾਨ ਖਿਡਾਰੀਆਂ 'ਤੇ ਹਰ ਸਮੇਂ ਨਜ਼ਰ ਰੱਖਣ ਵਾਲੇ ਐਕਸਪਰਟ ਅਤੇ ਵੱਡਾ ਸਹਾਇਕ ਦਲ ਰਿਹਾ ਹੈ। ਜਸਪ੍ਰੀਤ ਬੁਮਰਾਹ, ਪੰਡਯਾ ਭਰਾ ਅਤੇ ਮਯੰਕ ਮਾਰਕੰਡੇ ਜਿਹੇ ਖਿਡਾਰੀਆਂ ਨੂੰ ਪਹਿਲਾਂ ਮੌਕਾ ਮੁੰਬਈ ਨੇ ਹੀ ਦਿੱਤਾ ਹੈ। ਅਜਿਹੇ 'ਚ ਇਸ ਵਾਰ ਵੀ ਮੁੰਬਈ ਦੀ ਟੀਮ ਹੇਠਾਂ ਦੱਸੇ ਖਿਡਰੀਆਂ ਨੂੰ ਆਪਣੀ ਟੀਮ 'ਚ ਚੁਣ ਸਕਦੀ ਹੈ—

1. ਜ਼ਹੀਰ ਖਾਨ

ਅਫਗਾਨਿਸਤਾਨ ਦੇ ਨੌਜਵਾਨ ਚਾਈਨਾਮੈਨ ਜ਼ਹੀਰ ਖਾਨ ਰਾਜਸਥਾਨ ਰਾਇਲਸ ਅਤੇ ਮੁੰਬਈ ਇੰਡੀਅਨਸ ਵਿਚਾਲੇ ਨੀਲਾਮੀ ਦੀ ਜੰਗ ਦੇ ਬਾਅਦ 2018 ਸੀਜ਼ਨ ਲਈ 60 ਲੱਖ ਰੁਪਏ ਦੀ ਬੋਲੀ 'ਚ ਰਾਜਸਥਾਨ ਨਾਲ ਜੁੜੇ ਸਨ। ਹਾਲਾਂਕਿ ਉਨ੍ਹਾਂ ਨੂੰ ਕਿਸੇ ਮੈਚ 'ਚ ਮੌਕਾ ਨਹੀਂ ਮਿਲਿਆ ਅਤੇ ਇਸ ਤੋਂ ਬਾਅਦ ਅਗਲੀ ਨੀਲਾਮੀ 'ਚ ਉਹ ਨਹੀਂ ਵਿਕ ਸਕੇ ਸਨ। ਮਯੰਕ ਮਾਰਕੰਡੇ ਨੂੰ ਦਿੱਲੀ ਕੈਪੀਟਲਸ ਦੇ ਨਾਲ ਟ੍ਰੇਡ ਕਰਨ ਦੇ ਬਾਅਦ, ਮੁੰਬਈ ਨੂੰ ਰਾਹੁਲ ਚਾਹਰ ਦੇ ਨਾਲ ਇਕ ਮਾਹਰ ਲੈੱਗ ਸਪਿਨਰ ਦੀ ਜ਼ਰੂਰਤ ਹੈ। ਅਜਿਹੇ 'ਚ ਜ਼ਹੀਰ ਇਸ ਵਾਰ ਮੁੰਬਈ ਦੀ ਨਜ਼ਰ 'ਚ ਹੋਵੇਗਾ।

2. ਮਨੋਜ ਤਿਵਾਰੀ

ਆਈ. ਪੀ. ਐੱਲ. ਅਤੇ ਘਰੇਲੂ ਕ੍ਰਿਕਟ ਦੇ ਤਜਰਬੇਕਾਰ ਮਨੋਜ ਤਿਵਾਰੀ ਨੇ 2008 ਤੋਂ ਆਈ.ਪੀ.ਐੱਲ. ਦੀਆਂ ਵੱਖੋਂ-ਵੱਖ ਟੀਮਾਂ ਲਈ ਮੈਚ ਖੇਡਿਆ ਹੈ। ਹਾਲਾਂਕਿ ਪਿਛਲੇ ਸਾਲ ਦੀ ਨੀਲਾਮੀ 'ਚ ਉਸ ਨੂੰ ਕੋਈ ਖਰੀਦਾਰ ਨਹੀਂ ਮਿਲਿਆ। ਇਸ ਤੋਂ ਬਾਅਦ ਉਹ ਘਰੇਲੂ ਕ੍ਰਿਕਟ 'ਚ ਪਰਤੇ ਅਤੇ ਉਨ੍ਹਾਂ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ। ਇਕ ਮਿਡਲ ਆਰਡਰ ਦੇ ਬੱਲੇਬਾਜ਼ ਦੇ ਰੂਪ 'ਚ ਉਨ੍ਹਾਂ ਦੀ ਪ੍ਰੋਫਾਈਲ ਮੁੰਬਈ ਇੰਡੀਅਨਜ਼ ਲਈ ਇਕ ਚੰਗਾ ਬਦਲ ਹੋ ਸਕਦੀ ਹੈ ਕਿਉਂਕਿ ਪਿਛੇਲ ਸੈਸ਼ਨ 'ਚ ਮੁੰਬਈ ਦਾ ਮਿਡਲ ਆਰਡਰ ਹਰ ਸਮੇਂ ਸੰਘਰਸ਼ ਕਰਦਾ ਨਜ਼ਰ ਆਇਆ ਸੀ।

Tarsem Singh

This news is Content Editor Tarsem Singh