ਰਾਸ਼ਟਰਮੰਡਲ ਖੇਡਾਂ ''ਚ ਸਾੜ੍ਹੀ ਦੀ ਜਗ੍ਹਾ ਬਲੇਜ਼ਰ ਤੇ ਪੈਂਟ ਪਹਿਨਣਗੀਆਂ ਭਾਰਤੀ ਖਿਡਾਰਨਾਂ

02/21/2018 1:58:25 AM

ਨਵੀਂ ਦਿੱਲੀ— ਪੰਰਪਰਾ ਤੋਂ ਹਟਦੇ ਹੋਏ ਭਾਰਤੀ ਦਲ 'ਚ ਸ਼ਾਮਲ ਖਿਡਾਰਨਾਂ ਗੋਲਡ ਕੋਸਟ ਵਿਚ ਹੋਣ ਵਾਲੀਆਂ ਆਗਾਮੀ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ 'ਚ ਸਾੜ੍ਹੀ ਦੀ ਜਗ੍ਹਾ ਬਲੇਜ਼ਰ ਤੇ ਪੈਂਟ ਪਹਿਨਣਗੀਆਂ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਸਬੰਧਤ ਹਿੱਤਧਾਰਕਾਂ ਤੇ ਖਿਡਾਰੀਆਂ ਦੇ ਪ੍ਰਤੀਨਿਧੀ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ।