ਭਾਰਤੀ ਮਿਕਸਡ ਰਿਲੇਅ ਟੀਮ ਫਾਈਨਲ ''ਚ ਪਹੁੰਚੀ, ਮਿਲੀ ਓਲੰਪਿਕ ਦੀ ਟਿਕਟ

09/29/2019 6:12:51 PM

ਸਪੋਰਸਟ ਡੈਸਕ— ਭਾਰਤ ਦੀ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ ਨੇ ਸ਼ਨੀਵਾਰ ਰਾਤ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਦੇ ਨਾਲ ਨਾਲ ਟੋਕਿਓ ਓਲੰਪਿਕ 2020 ਦੀ ਟਿਕਟ ਵੀ ਹਾਸਲ ਕੀਤੀ। ਭਾਰਤੀ ਚੌਕੜੀ ਨੇ ਤਿੰਨ ਮਿੰਟ 16.14 ਸੈਕਿੰਡ ਦਾ ਸੈਂਸ਼ਨ ਦਾ ਆਪਣਾ ਬੈਸਟ ਸਮਾਂ ਕੱਢਿਆ ਅਤੇ ਫਾਈਨਲ ਦੀ ਟਿਕਟ ਹਾਸਲ ਕੀਤੀ।
ਇਸ ਭਾਰਤੀ ਟੀਮ 'ਚ ਮੁਹੰਮਦ ਅਨਾਸ, ਵੀ ਕੇ ਵਿਸਮਾਯਾ, ਨਿਰਮਲ ਟੌਮ ਅਤੇ ਜਿਸਨਾ ਮੈਥਿਊ ਸ਼ਾਮਲ ਹਨ। ਹਰ ਹੀਟ 'ਚੋਂ ਟਾਪ 3 ਟੀਮਾਂ ਨੇ ਇਸ ਨੂੰ ਫਾਈਨਲ 'ਚ ਜਗ੍ਹਾ ਬਣਾਈ ਹੈ। ਭਾਰਤੀ ਚੌਕੜੀ ਹੀਟ ਦੋ 'ਚ ਤੀਜੇ ਸਥਾਨ 'ਤੇ ਰਹੀ। ਉਨ੍ਹਾਂ ਤੋਂ ਅਗੇ ਪੋਲੈਂਡ ਅਤੇ ਬ੍ਰਾਜ਼ੀਲ ਦੀ ਟੀਮ ਰਹੀ। ਇਸ ਮੁਕਾਬਲੇ ਤੋਂ ਭਾਰਤ ਨੂੰ ਪਹਿਲੀ ਓਲੰਪਿਕ ਟਿਕਟ ਮਿਲੀ। ਇਹ ਜ਼ਿਕਰਯੋਗ ਹੈ ਕਿ ਚੈਂਪੀਅਨਸ਼ਿਪ ਰਿਲੇਅ ਦੇ ਫਾਈਨਲਿਸਟ (ਟਾਪ8) ਬਣਨ ਵਾਲੇ ਓਲੰਪਿਕ ਲਈ ਕੁਆਲੀਫਾਈ ਕਰਦੇ ਹਨ ਅਤੇ ਇਸ ਤਰ੍ਹਾਂ ਭਾਰਤੀ ਮਿਕਸ ਰਿਲੇਅ ਟੀਮ ਟੋਕਿਓ ਜਾਣਾ ਪੱਕਾ ਹੋ ਗਿਆ ਹੈ।