ਭਾਰਤੀ ਪੁਰਸ਼ ਹਾਕੀ ਟੀਮ ਨੇ ਸਪੇਨ ਨੂੰ 6-1 ਨਾਲ ਹਰਾਇਆ

09/29/2019 11:14:21 AM

ਸਪੋਰਟਸ ਡੈਸਕ- ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਬੈਲਜੀਅਮ ਦੇ ਆਪਣੇ ਦੌਰੇ ਦੇ ਦੂਜੇ ਮੈਚ ਵਿਚ ਵਿਸ਼ਵ ਵਿਚ 8ਵੇਂ ਨੰਬਰ ਦੇ ਸਪੇਨ ਨੂੰ 6-1 ਨਾਲ ਕਰਾਰੀ ਹਾਰ ਦਿੱਤੀ। ਵਿਸ਼ਵ 'ਚ 5ਵੇਂ ਨੰਬਰ ਦੀ ਭਾਰਤੀ ਟੀਮ ਵਲੋਂ ਹਰਮਨਪ੍ਰੀਤ ਨੇ 28ਵੇਂ ਤੇ 32ਵੇਂ ਮਿੰਟ ਵਿਚ ਗੋਲ ਕੀਤੇ। ਸਪੇਨ ਨੇ ਪਹਿਲੇ ਪੈਨਲਟੀ ਕਾਰਨਰ ਨੂੰ ਹਾਸਲ ਕੀਤਾ ਅਤੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਇਸ ਨੂੰ ਗੋਲ 'ਚ ਬਦਲ ਦਿੱਤਾ। ਪਰ ਮੈਚ ਦੇ 24 ਵੇਂ ਮਿੰਟ 'ਚ ਕਪਤਾਨ ਮਨਪ੍ਰੀਤ ਸਿੰਘ ਨੇ ਗੋਲ ਕਰ ਕੇ ਸਕੋਰ ਬਰਾਬਰ ਕੀਤਾ।
ਮਨਪ੍ਰੀਤ ਦੇ ਗੋਲ ਦੇ ਚਾਰ ਮਿੰਟਾਂ ਅੰਦਰ ਹੀ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ 'ਚ ਗੋਲ ਕਰਕੇ ਟੀਮ ਨੂੰ 2-1 ਦੀ ਬੜ੍ਹਤ ਕਰਵਾ ਦਿੱਤੀ। ਤੀਜੇ ਕੁਆਰਟਰ ਤੋਂ ਬਾਅਦ ਭਾਰਤ ਨੇ ਹਰਮਨਪ੍ਰੀਤ ਅਤੇ ਨੀਲਕੰਥ ਦੇ ਗੋਲ ਨਾਲ 4-1 ਦੀ ਬੜ੍ਹਤ ਹਾਸਲ ਕੀਤੀ। ਉਸ ਤੋਂ ਇਲਾਵਾ ਮਨਦੀਪ ਸਿੰਘ (56ਵੇਂ ਮਿੰਟ) ਤੇ ਰੁਪਿੰਦਰਪਾਲ ਸਿੰਘ ਨੇ (59ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ ਅਤੇ ਭਾਰਤ ਨੇ ਨਿਰਧਾਰਤ ਸਮੇਂ ਤਕ 6-1 ਨਾਲ ਮੁਕਾਬਲਾ ਜਿੱਤ ਲਿਆ। ਭਾਰਤੀ ਟੀਮ ਦਾ ਅਗਲਾ ਤੀਜਾ ਮੁਕਾਬਲਾ ਸਪੇਨ ਨਾਲ 29 ਸਤੰਬਰ ਨੂੰ ਹੋਵੇਗਾ।