ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜੇ ਅਮਿਤ ਪੰਘਾਲ, ਰਚਿਆ ਨਵਾਂ ਇਤਿਹਾਸ

09/20/2019 4:59:12 PM

ਸਪੋਰਸਟ ਡੈਸਕ— ਭਾਰਤ ਦੇ ਸਟਾਰ ਮੁੱਕੇਬਾਜ਼ ਅਮਿਤ ਪੰਘਾਲ ਨੇ ਸ਼ੁੱਕਰਵਾਰ ਨੂੰ ਇਕ ਨਵਾਂ ਇਤਿਹਾਸ ਰੱਚ ਦਿੱਤਾ। ਰੂਸ 'ਚ ਹੋਏ ਆਖਰੀ ਚਾਰ ਦੇ ਮੁਕਾਬਲੇ 'ਚ ਉਨ੍ਹਾਂ ਨੇ ਕਜ਼ਾਕਿਸਤਾਨ ਦੇ ਸਾਕੇਨ ਬਿਬੋਸਿਨੋਵ ਨੂੰ 3-2 ਨਾਲ ਹਰਾ ਦਿੱਤਾ। ਉਹ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜਣ ਵਾਲੇ ਪਹਿਲੇ ਭਾਰਤੀ ਪੁਰਸ਼ ਮੁੱਕੇਬਾਜ਼ ਬਣ ਗਏ ਹਨ।
ਏਸ਼ੀਅਨ ਗੇਮਜ਼ ਦੇ ਸੋਨ ਤਮਗਾ ਜੇਤੂ ਪੰਘਾਲ (52 ਕਿੱਲੋਗ੍ਰਾਮ) ਭਾਰ ਵਰਗ ਦੇ ਖਿਤਾਬੀ ਮੁਕਾਬਲੇ 'ਚ ਦਾਖਲ ਕੀਤਾ। ਇਹ ਇਸ ਟੂਰਨਮੈਂਟ ਦੇ ਇਤਿਹਾਸ 'ਚ ਭਾਰਤ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ। ਪਹਿਲੀ ਵਾਰ ਇਸ ਟੂਰਨਮੈਂਟ 'ਚ ਭਾਰਤੀ ਮੁੱਕੇਬਾਜ਼ ਦੋ ਤਮਗੇ ਜਿੱਤ ਰਹੇ ਹਨ। ਫਾਈਨਲ ਮੁਕਾਬਲੇ 'ਚ ਅਮਿਤ ਦਾ ਮੁਕਾਬਲਾ ਉਜ਼ਬੇਕਿਸਤਾਨ ਦੇ ਸ਼ਾਖੋਬਦੀਨ ਜੋਈਰੋਵ ਨਾਲ ਹੋਵੇਗਾ। ਜੋਈਰੋਵ ਇਸ ਭਾਰ ਵਰਗ 'ਚ ਓਲੰਪਿਕ ਚੈਂਪੀਅਨ ਹਨ। ਜੋਈਰੋਵ ਨੇ ਫ਼ਰਾਂਸ ਦੇ ਬਿਲਾਲ ਬੇਨਾਮਾ ਨੂੰ 5-0 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਹੈ।

ਬਿਬੋਸਿਨੋਵ ਨੇ ਯੂਰਪੀ ਸੋਨ ਤਮਗਾ ਜੇਤੂ ਅਰਮੇਨੀਆ ਦੀ ਛੇਵੇਂ ਰੈਂਕਿੰਗ ਦੀ ਅਰਤਰ ਹੋਵਨਹਸਿਆਨ ਨੂੰ ਹਰਾ ਕੇ ਆਖਰੀ ਚਾਰ 'ਚ ਜਗ੍ਹਾ ਬਣਾਈ ਸੀ। ਪੰਘਾਲ ਨੇ ਪਹਿਲੇ ਰਾਊਂਡ 'ਚ ਸੈੱਟ ਹੋਣ ਲਈ ਸਮਾਂ ਲਿਆ ਪਰ ਇਸ ਦੇ ਕੁਝ ਜਾਨਦਾਰ ਪੰੰਚ ਲਗਾਏ। ਦੂਜੇ ਰਾਊਂਡ 'ਚ ਉਹ ਸ਼ੁਰੂ ਤੋਂ ਹੀ ਸਾਕੇਨ 'ਤੇ ਹਾਵੀ ਵਿਖੇ ਅਤੇ ਉਨ੍ਹਾਂ ਨੂੰ ਦਬਾਅ 'ਚ ਪਾ ਦਿੱਤਾ। ਤੀਜੇ ਰਾਊਂਡ 'ਚ ਸਾਕੇਨ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਪੰਘਾਲ ਨੇ ਡਿਫੈਂਸਿਵ ਖੇਡ ਦਿਖਾਉਂਦੇ ਹੋਏ ਬਾਊਟ ਆਪਣੇ ਨਾਂ ਕੀਤੀ। ਭਾਰਤੀ ਮੁੱਕੇਬਾਜ਼ੀ 'ਚ ਅਮਿਤ ਪੰਘਾਲ ਦੇ ਉਪਰ ਚੜਣ ਦਾ ਗਰਾਫ ਸ਼ਾਨਦਾਰ ਰਿਹਾ ਹੈ। ਜਿਸ ਦੀ ਸ਼ੁਰੂਆਤ 2017 ਏਸ਼ੀਆਈ ਚੈਂਪੀਅਨਸ਼ਿਪ 'ਚ 49 ਕਿ. ਗ੍ਰਾ ਵਰਗ 'ਚ ਕਾਂਸੀ ਤਮਗੇ ਨਾਲ ਹੋਈ ਸੀ।