ਭਾਰਤੀ ਜੂਡੋ ਖਿਡਾਰੀਆਂ ਨੇ ਰਾਸ਼ਟਰਮੰਡਲ ਨੌਜਵਾਨ ਖੇਡਾਂ ''ਚ ਜਿੱਤੇ ਤਮਗੇ

07/19/2017 5:47:44 PM

ਨਵੀਂ ਦਿੱਲੀ— ਭਾਰਤੀ ਜੂਨੀਅਰ ਜੂਡੋ ਖਿਡਾਰੀਆਂ ਨੇ ਬਹਾਮਾਸ ਦੇ ਨਾਸਾਓ 'ਚ ਚਲ ਰਹੇ ਰਾਸ਼ਟਰਮੰਡਲ ਨੌਜਵਾਨ ਖੇਡਾਂ 'ਚ ਸੋਨ ਅਤੇ 3 ਕਾਂਸੀ ਤਮਗੇ ਜਿੱਤੇ। ਹਰਿਆਣਾ ਦੀ ਸੋਨੀ ਨੇ 73 ਕਿਲੋ ਤੱਕ ਦੇ ਵਰਗ 'ਚ ਸੋਨ ਤਮਗਾ ਜਿੱਤਿਆ, ਜਿਸ ਨੇ ਫਾਈਨਲ 'ਚ ਆਸਟ੍ਰੇਲੀਆ ਦੀ ਨਿਕੋਲਿਚ ਓਰੋਸ ਨੂੰ ਹਰਾਇਆ। ਉਥੇ ਅਸ਼ੀਸ਼ ਨੇ 60 ਕਿਲੋ ਵਰਗ 'ਚ ਕਾਂਸੀ ਤਮਗਾ ਜਿੱਤਿਆ, ਜਿਸ ਨੇ ਰੇਪੇਚੇਸ 'ਚ ਬਹਾਮਾਸ ਦੇ ਰਸੇਲ ਜਾਸਿਮਨ ਨੂੰ ਹਰਾਇਆ। ਮਣੀਪੁਰ ਦੀ ਰੇਬੀਨਾ ਦੇਵੀ ਨੇ 57 ਕਿਲੋ ਵਰਗ 'ਚ ਕਾਂਸੀ ਤਮਗਾ ਜਿੱਤਿਆ।