ਅਗਲੇ ਸਾਲ ਐੱਫ. ਆਈ. ਐੱਚ. ਪ੍ਰੋ ਲੀਗ ਨਾਲ ਜੁੜੇਗੀ ਭਾਰਤੀ ਪੁਰਸ਼ ਹਾਕੀ ਟੀਮ

04/16/2019 7:06:00 PM

ਲੁਸਾਨੇ— ਭਾਰਤੀ ਪੁਰਸ਼ ਹਾਕੀ ਟੀਮ ਜਨਵਰੀ ਤੋਂ ਸ਼ੁਰੂ ਹੋਈ ਪਹਿਲੀ ਐੱਫ. ਆਈ. ਐੱਚ. ਪ੍ਰੋ ਲੀਗ ਤੋਂ ਹਟਣ ਤੋ ਬਾਅਦ ਅਗਲੇ ਸਾਲ ਇਸ ਲੀਗ ਨਾਲ ਜੁੜੇਗੀ। ਲੀਗ ਵਿਚ ਭਾਰਤ ਦੀ ਵਾਪਸੀ ਦਾ ਸਮਰਥਨ ਕਰਦੇ ਹੋਏ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਕਿਹਾ ਕਿ ਇਸ ਕਦਮ ਨੂੰ ਹੋਰਨਾਂ ਮੁਕਾਬਲੇਬਾਜ਼ ਦੇਸ਼ਾਂ ਦਾ ਸਮਰਥਨ ਹਾਸਲ ਹੈ। ਐੱਫ. ਆਈ. ਐੱਚ. ਨੇ ਆਪਣੇ ਕਾਰਜਕਾਰੀ ਬੋਰਡ ਦੀ ਮੀਟਿੰਗ ਤੋਂ ਬਾਅਦ ਕਿਹਾ,''ਭਾਰਤੀ ਪੁਰਸ਼ ਟੀਮ 2020 ਤੋਂ ਐੱਫ. ਆਈ. ਐੱਚ. ਪ੍ਰੋ ਲੀਗ ਨਾਲ ਜੁੜੇਗੀ।''

ਜੁਲਾਈ 2017 ਵਿਚ ਹਾਕੀ ਇੰਡੀਆ ਨੇ ਪੁਰਸ ਤੇ ਮਹਿਲਾ ਦੋਵੇਂ ਰਾਸ਼ਟਰੀ ਟੀਮਾਂ ਨੂੰ ਪ੍ਰਤੀਯੋਗਿਤਾਵਾਂ ਤੋਂ ਹਟਾਉਣ ਦਾ ਫੈਸਲਾ ਕੀਤਾ ਸੀ। ਹਾਕੀ ਇੰਡੀਆ ਨੇ ਕੋਈ ਅਧਿਕਾਰਤ ਕਾਰਨ ਨਹੀਂ ਦੱਸਿਆ ਸੀ ਪਰ ਇਸ ਤਰ੍ਹਾਂ ਦੀਆਂ ਅਟਕਲਾਂ ਸਨ ਕਿ ਮਹਿਲਾ ਟੀਮ ਦੀ ਖਰਾਬ ਰੈਂਕਿੰਗ ਕਾਰਨ ਭਾਰਤ ਨੂੰ ਦੋਵੇਂ ਪ੍ਰਤੀਯੋਗਿਤਾਵਾਂ ਤੋਂ ਹਟਣਾ ਪਿਆ ਕਿਉਂਕਿ ਸਿਰਫ ਇਕ ਟੀਮ ਨੂੰ ਹਟਾਉਣ ਦਾ ਬਦਲ ਨਹੀਂ ਸੀ। ਹਾਕੀ ਇੰਡੀਆ ਦਾ ਨਾਲ ਹੀ ਮੰਨਣਾ ਸੀ ਕਿ ਵਿਸ਼ਵ ਕੱਪ ਲੀਗ ਰਾਹੀਂ ਟੀਮ ਕੋਲ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਬਿਹਤਰ ਮੌਕਾ ਹੈ।