ਭਾਰਤੀ ਫੁੱਟਬਾਲ ਟੀਮ ਨੂੰ ਏਸ਼ੀਆਈ ਖੇਡਾਂ ''ਚ ਖੇਡਣ ਦੀ ਅਧਿਕਾਰਤ ਪੁਸ਼ਟੀ ਮਿਲੀ

06/17/2018 9:57:53 PM

ਨਵੀਂ ਦਿੱਲੀ— ਭਾਰਤੀ ਪੁਰਸ਼ ਫੁੱਟਬਾਲ ਟੀਮ ਨੂੰ ਜਕਾਰਤਾ ਵਿਚ ਹੋਣ ਵਾਲੀਆਂ ਆਗਾਮੀ ਏਸ਼ੀਆਈ ਖੇਡਾਂ ਵਿਚ ਖੇਡਣ ਦੀ ਅਧਿਕਾਰਤ ਪੁਸ਼ਟੀ ਮਿਲ ਗਈ ਹੈ, ਜਦਕਿ ਮਹਿਲਾ ਟੀਮ ਨੂੰ ਹੁਣ ਵੀ ਹਰੀ ਝੰਡੀ ਦਾ ਇੰਤਜ਼ਾਰ ਹੈ।
ਪੁਰਸ਼ ਟੀਮ ਦੇ ਰਾਸ਼ਟਰੀ ਕੋਚ ਸਟੀਫਨ ਕੋਂਸਟੇਨਟਾਈਨ ਨੇ ਕੁਝ ਦਿਨ ਪਹਿਲਾਂ ਇੰਟਰਕਾਂਟੀਨੈਂਟਲ ਕੱਪ ਦੌਰਾਨ ਸਰਕਾਰ ਨੂੰ ਟੀਮ ਨੂੰ ਇਨ੍ਹਾਂ ਖੇਡਾਂ ਵਿਚ ਭੇਜਣ ਦੀ ਅਪੀਲ ਕੀਤੀ ਸੀ।
ਕੋਂਸਟੇਨਟਾਈਨ ਜੁਲਾਈ 'ਚ ਕੈਂਪ ਲਾਏਗਾ। ਇੰਟਰਕਾਂਟੀਨੈਂਟਲ ਕੱਪ ਦਾ ਆਯੋਜਨ 2019 ਏ. ਐੱਫ. ਸੀ. ਏਸ਼ੀਆਈ ਕੱਪ ਦੀਆਂ ਤਿਆਰੀਆਂ ਲਈ ਕੀਤਾ ਗਿਆ ਸੀ। ਭਾਰਤ ਨੂੰ ਇਸ ਮਹਾਦੀਪੀ ਟੂਰਨਾਮੈਂਟ ਵਿਚ ਗਰੁੱਪ-ਏ ਵਿਚ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ, ਥਾਈਲੈਂਡ ਤੇ ਬਹਿਰੀਨ ਨਾਲ ਰੱਖਿਆ ਗਿਆ ਹੈ।