ਸਚਿਨ ਸਮੇਤ ਭਾਰਤੀ ਦਿੱਗਜਾਂ ਨੇ ਦਿੱਤੀ ਬ੍ਰਾਇਨ ਲਾਰਾ ਨੂੰ ਜਨਮਦਿਨ ''ਤੇ ਵਧਾਈ

05/03/2020 1:02:35 AM

ਨਵੀਂ ਦਿੱਲੀ— ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ 400 ਦੌੜਾਂ (ਅਜੇਤੂ) ਦਾ ਰਿਕਾਰਡ ਬਣਾਉਣ ਵਾਲੇ ਵੈਸਟਇੰਡੀਜ਼ ਦੇ ਸਾਬਕਾ ਦਿੱਗਜ ਬ੍ਰਾਇਨ ਲਾਰਾ ਸ਼ਨੀਵਾਰ ਨੂੰ 51 ਸਾਲ ਦੇ ਹੋ ਗਏ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਅਗਵਾਈ 'ਚ ਭਾਰਤੀ ਕ੍ਰਿਕਟਰਾਂ ਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ਦੇ ਜਰੀਏ ਇਸ ਖੇਡ ਦੇ ਮਹਾਨ ਬੱਲੇਬਾਜ਼ਾਂ 'ਚ ਸ਼ੁਮਾਰ ਇਸ ਖਿਡਾਰੀ ਨੂੰ ਵਧਾਈ ਦਿੱਤੀ। ਤੇਂਦੁਲਕਰ ਨੇ ਟਵਿੱਟਰ 'ਤੇ ਲਾਰਾ ਦੇ ਨਾਲ ਹਾਲ ਹੀ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਮੇਰੇ ਸਾਥੀ ਟਾਰੀਅਨ ਨੂੰ ਜਨਮਦਿਨ ਦੀ ਸ਼ੁੱਭਕਾਮਨਾਵਾਂ। ਹਾਲ ਹੀ 'ਚ ਤੁਹਾਡੇ ਨਾਲ ਖੇਡ ਕੇ ਵਧੀਆ ਲੱਗਿਆ ਸੀ। ਪ੍ਰਿੰਸ ਤੁਹਾਡੇ ਨਾਲ ਜਲਦ ਮੁਲਾਕਾਤ ਹੋਵੇਗੀ, ਆਪਣਾ ਧਿਆਨ ਰੱਖਿਓ।


ਲਾਰਾ ਨੇ ਵੈਸਟਇੰਡੀਜ਼ ਦੇ ਲਈ 131 ਟੈਸਟ 'ਚ 52.88 ਦੀ ਔਸਤ ਨਾਲ 11953 ਦੌੜਾਂ ਬਣਾਈਆਂ। ਇਸ 'ਚ 34 ਸੈਂਕੜੇ (9 ਦੋਹਰੇ ਸੈਂਕੜੇ) ਤੇ 48 ਅਰਧ ਸੈਂਕੜੇ ਸ਼ਾਮਲ ਹਨ। ਵਨ ਡੇ 'ਚ ਉਨ੍ਹਾਂ ਨੇ 299 ਮੈਚਾਂ 'ਚ 19 ਸੈਂਕੜੇ ਤੇ 63 ਅਰਧ ਸੈਂਕੜੇ ਦੇ ਦਮ 'ਤੇ 10405 ਦੌੜਾਂ ਬਣਾਈਆਂ। ਫਸਟ ਕਲਾਸ ਮੈਚਾਂ 'ਚ ਵੀ ਉਸਦੇ ਨਾਂ 501 ਦੌੜਾਂ ਬਣਾਉਣ ਦਾ ਰਿਕਾਰਡ ਹੈ। ਬ੍ਰਾਇਨ ਲਾਰਾ ਨੂੰ ਉਸਦੇ ਜਨਮ ਦਿਨ 'ਤੇ ਭਾਰਤ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ, ਹਰਭਜਨ ਸਿੰਘ ਤੇ ਸ਼ਿਖਰ ਧਵਨ ਨੇ ਟਵੀਟ ਕਰਕੇ ਵਧਾਈ ਦਿੱਤੀ।

 

Gurdeep Singh

This news is Content Editor Gurdeep Singh