ਹਾਰਦਿਕ ਤੇ ਕੁਰਣਾਲ ਪਾਂਡਿਆ ਦੇ ਘਰ ਛਾਇਆ ਮਾਤਮ, ਪਿਤਾ ਦਾ ਦਿਹਾਂਤ

01/16/2021 11:44:11 AM

ਨਵੀਂ ਦਿੱਲੀ (ਬਿਊਰੋ) : ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਤੇ ਕੁਰਣਾਲ ਪਾਂਡਿਆ ਦੇ ਪਿਤਾ ਹਿਮਾਂਸ਼ੂ ਪਾਂਡਿਆ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਿਤਾ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਰਣਾਲ ਬੜੌਦਾ ਲਈ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ’ਚ ਖੇਡ ਰਹੇ ਸਨ। ਪਿਤਾ ਦਾ ਦਿਹਾਂਤ ਦੀ ਖ਼ਬਰ ਮਿਲਦੇ ਹੀ ਕੁਰਣਾਲ ਆਪਣੇ ਘਰ ਲਈ ਰਵਾਨਾ ਹੋ ਗਏ।

ਬੜੌਦਾ ਕ੍ਰਿਕਟ ਐਸੋਸੀਏਸ਼ਨ ਦੇ ਸੀ. ਈ. ਓ. ਸ਼ਿਸ਼ਿਰ ਹੁਤਾਂਗਦੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੁਰਣਾਲ ਨੇ ਬਾਇਓ ਬਬਲ ਛੱਡ ਦਿੱਤਾ ਹੈ। ਇਹ ਇਕ ਵਿਅਕਤੀਗਤ ਤ੍ਰਾਸਦੀ (ਘਟਨਾ) ਹੈ ਅਤੇ ਬੜੌਦਾ ਕ੍ਰਿਕਟ ਐਸੋਸੀਏਸ਼ਨ ਹਾਰਦਿਕ ਤੇ ਕੁਰਣਾਲ ਨਾਲ ਇਸ ਦੁੱਖ ਦੀ ਘੜੀ ’ਚ ਨਾਲ ਖੜਿ੍ਹਆ ਹੈ।

ਦੱਸ ਦਈਏ ਕਿ ਹਾਰਦਿਕ ਤੇ ਕੁਰਣਾਲ ਨੂੰ ਕ੍ਰਿਕਟ ਬਣਾਉਣ ’ਚ ਉਨ੍ਹਾਂ ਦੇ ਪਿਤਾ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਨੇ ਆਰਥਿਕ ਸਥਿਤੀ ਖ਼ਰਾਬ ਰਹਿਣ ਦੇ ਬਾਵਜੂਦ ਵੀ ਪੈਸੇ ਇਕੱਠੇ ਕਰਕੇ ਆਪਣੇ ਦੋਵੇਂ ਪੁੱਤਰਾਂ ਨੂੰ ਕਿਰਣ ਮੋਰੇ ਕ੍ਰਿਕਟ ਅਕੈਡਮੀ ’ਚ ਭੇਜਿਆ ਸੀ। ਖ਼ੁਦ ਹਾਰਦਿਕ ਵੀ ਆਪਣੇ ਪਿਤਾ ਦੇ ਇਸ ਯੋਗਦਾਨ ਨੂੰ ਕਈ ਵਾਰ ਸੋਸ਼ਲ ਮੀਡੀਆ ’ਤੇ ਬਿਆਨ ਕਰ ਚੁੱਕੇ ਹਨ। 
 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita