ਭਾਰਤੀ ਟੀਮ ਦਾ ਇਕਲੌਤਾ ਉਹ ਖਿਡਾਰੀ ਜਿਨੇ੍ਹ ਡੈਬਿਊ ਮੈਚ ’ਚ ਹੀ ਭਾਰਤ ਨੂੰ ਜਿਤਾਇਆ ਵਿਸ਼ਵ ਕੱਪ

05/26/2020 3:48:18 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਲਈ ਆਲਰਾਊਂਡਰ ਦੀ ਭੂਮਿਕਾ ਨਿਭਾ ਚੁੱਕੇ ਯੂਸੁਫ ਪਠਾਨ ਜ਼ਬਰਦਸਤ ਅਤੇ ਤੂਫਾਨੀ ਪਾਰੀ ਖੇਡਣ ਵਾਲੇ ਕ੍ਰਿਕਟਰਾਂ ’ਚੋਂ ਇਕ ਹਨ। ਕਰੀਅਰ ਭਲੇ ਹੀ ਛੋਟਾ ਰਿਹਾ ਪਰ ਆਪਣੀ ਤੂਫਾਨੀ ਸਟ੍ਰਾਈਕ ਰੇਟ ਅਤੇ ਲੰਬੇ ਲੰਬੇ ਛੱਕੇ ਮਾਰਨ ਦੀ ਕਾਬਲੀਅਤ ਦੀ ਵਜ੍ਹਾ ਕਰਕੇ ਯੁਸੂਫ ਨੇ ਕਾਫੀ ਨਾਂ ਕਮਾਇਆ। 

ਯੂਸੁਫ ਪਠਾਨ ਕ੍ਰਿਕਟ ਇਤਿਹਾਸ ਦੇ ਇਕਲੌਤੇ ਅਜਿਹੇ ਖਿਡਾਰੀ ਹਨ ਜਿਨ੍ਹੇ ਵਿਸ਼ਵ ਕੱਪ ਦੇ ਫਾਈਨਲ ’ਚ ਡੈਬਿਊ ਕੀਤਾ ਸੀ। ਯੂੁਸੁਫ ਨੇ 24 ਸਤੰਬਰ 2007 ’ਚ ਪਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਪਾਕਿਸਤਾਨ ਖਿਲਾਫ ਓਪਨਿੰਗ ਕੀਤੀ ਸੀ। ਯੂਸੁਫ ਨੇ 1 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 8 ਗੇਂਦਾਂ ’ਚ 15 ਦੌੜਾਂ ਬਣਾਈਆਂ ਸਨ। ਇਸ ਮੈਚ ’ਚ ਭਾਰਤ ਨੇ ਪਾਕਿਸਤਾਨ ਨੂੰ 5 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣਿਆ ਸੀ ਅਤੇ ਇਸ ਤਰ੍ਹਾਂ ਯੂਸੁਫ ਨੂੰ ਟਰਾਫੀ ਚੁੱਕਣ ਦਾ ਮਾਣ ਵੀ ਹਾਸਲ ਹੋਇਆ।

ਤਿੰੰਨੋਂ ਫਾਰਮੈਟ ’ਚ 100 ਤੋਂ ਉਪਰ ਦੀ ਸਟ੍ਰਾਈਕ ਰੇਟ
ਸੱਜੇ ਹੱਥ ਨਾਲ ਬੱਲੇਬਜ਼ੀ ਅਤੇ ਰਾਈਟ ਆਰਮ ਆਫ ਬ੍ਰੇਕ ਗੇਂਦਬਾਜ਼ ਇਸ ਖਿਡਾਰੀ ਦੀ ਸਟ੍ਰਾਈਕ ਰੇਟ ਕਿਸੇ ਧਾਕੜ ਖਿਡਾਰੀ ਤੋਂ ਘੱਟ ਨਹੀਂ ਹੈ। ਹੁਣ ਤਕ ਖੇਡੇ 57 ਵਨ-ਡੇ ਮੈਚਾਂ ’ਚ ਉਨ੍ਹਾਂ ਦੀ ਸਟ੍ਰਾਈਕ ਰੇਟ 113.6 ਦੀ ਹੈ। 22 ਟੀ-20 ਮੈਚ ਉਨ੍ਹਾਂ ਨੇ ਖੇਡੇ ਹਨ, ਜਿਨ੍ਹਾਂ ’ਚ ਉਨ੍ਹਾਂ ਦੀ ਸਟ੍ਰਾਈਕ ਰੇਟ ਹੋਰ ਵੀ ਜ਼ਿਆਦਾ ਮਜ਼ਬੂਤ 146.58 ਦੀ ਹੈ। ਹਾਲਾਂਕਿ ਟੀ-20 ਅੰਤਰਰਾਸ਼ਟਰੀ ’ਚ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ ਸਿਰਫ 37 ਦੌੜਾਂ ਹਨ। ਆਈ. ਪੀ. ਐੱਲ ’ਚ ਵੀ ਉਨ੍ਹਾਂ ਦੀ ਸਟ੍ਰਾਈਕ ਰੇਟ ਧਮਾਕੇਦਾਰ 144.08 ਦੀ ਹੈ।

 ਇਕ ਦੌਰ ਉਹ ਵੀ ਸੀ ਜਦੋਂ ਯੂਸੁਫ ਪਠਾਨ ਮਸਜਿਦ ’ਚ ਝਾੜੂ ਲਗਾਇਆ ਕਰਦੇ ਸਨ ਪਰ ਕ੍ਰਿਕਟ ਲਈ ਇਸ ਯੂਸੁਫ ਦਾ ਜਨੂੰਨ ਕਦੇ ਖਤਮ ਨਹੀਂ ਹੋਇਆ। ਖਾਲੀ ਸਮੇਂ ’ਚ ਉਹ ਆਪਣੇ ਭਰਾ ਇਰਫਾਨ ਦੇ ਨਾਲ ਕ੍ਰਿਕਟ ਦਾ ਆਭਿਆਸ ਕਰਦੇ ਹੁੰਦੇ ਸਨ।

Davinder Singh

This news is Content Editor Davinder Singh