IND vs AUS : ਟੀਮ ਇੰਡੀਆ ਦਾ ਕੋਰੋਨਾ ਟੈਸਟ ਨੈਗੇਟਿਵ, ਅਭਿਆਸ ਲਈ ਮੈਦਾਨ ''ਤੇ ਉਤਰੇ ਕ੍ਰਿਕਟਰ

11/15/2020 4:56:23 PM

ਸਿਡਨੀ— ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਦੌਰੇ 'ਤੇ ਹੈ ਅਤੇ ਟੀਮ ਦੇ ਖਿਡਾਰੀਆਂ ਨੇ ਆਊਟ ਡੋਰ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ ਹੈ। 14 ਦਿਨ ਦੇ ਇਕਾਂਤਵਾਸ ਦਾ ਸਮਾਂ ਬੀਤਾ ਰਹੇ ਖਿਡਾਰੀਆਂ ਦੇ ਕੋਰੋਨਾ ਟੈਸਟ ਨੈਗੇਟਿਵ ਆਏ ਹਨ। ਇਸ ਤੋਂ ਬਾਅਦ ਸਾਰਿਆਂ ਨੂੰ ਜਿਮ ਅਤੇ ਆਊਟ ਡੋਰ ਟ੍ਰੇਨਿੰਗ ਦੀ ਇਜਾਜ਼ਤ ਦੇ ਦਿੱਤੀ ਗਈ। ਸ਼ਨੀਵਾਰ ਤੋਂ ਟੀਮ ਨੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਵਿਵਸਥਾ ਕ੍ਰਿਕਟ ਆਸਟਰੇਲੀਆ ਵੱਲੋਂ ਕੀਤੀ ਗਈ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਟੀਮ ਇੰਡੀਆ ਦੇ ਜਿਮ ਸੈਸ਼ਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਸ਼ਨੀਵਾਰ ਨੂੰ ਟੀਮ ਇੰਡੀਆ ਦੀ ਟ੍ਰੇਨਿੰਗ 'ਚ ਹਾਰਦਿਕ ਪੰਡਯਾ, ਪ੍ਰਿਥਵੀ ਸ਼ਾਅ, ਕੁਲਦੀਪ ਯਾਦਵ, ਹਨੁਮਾ ਵਿਹਾਰੀ ਅਤੇ ਮੁਹੰਮਦ ਸਿਰਾਜ ਨਜ਼ਰ ਆਏ। ਇਨ੍ਹਾਂ ਸਾਰੇ ਖਿਡਾਰੀਆਂ ਨੇ ਹਲਕੀ ਟ੍ਰੇਨਿੰਗ ਲਈ। ਇਸ ਦੀ ਵਿਵਸਥਾ ਸਿਡਨੀ ਓਲੰਪਿਕ ਪਾਰਕ ਦੇ ਅੰਦਰ ਬਲੈਕਟਾਊਨ ਇੰਟਰਨੈਸ਼ਨਲ ਸਪੋਰਟਸ ਪਾਰਕ 'ਚ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਭਾਰਤੀ ਟੀਮ 27 ਨਵੰਬਰ ਨੂੰ ਪਹਿਲਾ ਵਨ-ਡੇ ਮੈਚ ਖੇਡੇਗੀ। ਟੀਮ ਇਸ ਦੌਰੇ 'ਤੇ ਤਿੰਨ ਵਨ-ਡੇ ਮੈਚ, ਤਿੰਨ ਟੀ-20 ਤੇ ਚਾਰ ਟੈਸਟ ਮੈਚਾਂ 'ਚ ਹਿੱਸਾ ਲਵੇਗੀ।

Tarsem Singh

This news is Content Editor Tarsem Singh