ਆਸਟਰੇਲੀਆ ਖ਼ਿਲਾਫ਼ ਪਹਿਲੇ ਵਨਡੇ ''ਚ ਹਾਰ ਮਗਰੋਂ ਟੀਮ ਇੰਡੀਆ ਨੂੰ ਇਕ ਹੋਰ ਝਟਕਾ, ਲੱਗਾ ਜੁਰਮਾਨਾ

11/28/2020 4:03:55 PM

ਦੁਬਈ (ਭਾਸ਼ਾ) : ਭਾਰਤੀ ਕ੍ਰਿਕਟ ਟੀਮ 'ਤੇ ਸਿਡਨੀ ਵਿਚ ਸੀਰੀਜ਼ ਦੇ ਸ਼ੁਰੂਆਤੀ ਵਨਡੇ ਵਿਚ ਆਸਟਰੇਲੀਆ ਖ਼ਿਲਾਫ਼ ਹੌਲੀ ਓਵਰ ਸਪੀਡ (slow over rate) ਲਈ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਗਿਆ। ਭਾਰਤ ਨੇ ਪਹਿਲੇ ਵਨਡੇ ਵਿਚ ਆਪਣੇ 50 ਓਵਰ ਪੂਰੇ ਕਰਣ ਲਈ 4 ਘੰਟੇ ਅਤੇ 6 ਮਿੰਟ ਲਏ, ਜਿਸ ਵਿਚ ਉਸ ਨੂੰ 66 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਮੈਚ ਰੈਫਰੀ ਡੈਵਿਡ ਬੂਨ ਨੇ ਇਹ ਜੁਰਮਾਨਾ ਲਗਾਇਆ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਹਰਭਜਨ ਸਿੰਘ ਕਿਹਾ- ਕੀ ਅਸੀਂ ਕਿਸਾਨਾਂ ਦੀ ਗੱਲ ਬਿਨਾਂ ਝੜਪ ਨਹੀਂ ਸੁਣ ਸਕਦੇ

ਆਈ.ਸੀ.ਸੀ. ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ, 'ਆਈ.ਸੀ.ਸੀ. ਦੇ ਖਿਡਾਰੀਆਂ ਅਤੇ ਸਹਿਯੋਗ ਸਟਾਫ ਲਈ ਘੱਟ ਤੋਂ ਘੱਟ ਓਵਰ ਸਪੀਡ ਉਲੰਘਣ ਲਈ ਚੋਣ ਜ਼ਾਬਤਾ ਅਨੁਸਾਰ ਖਿਡਾਰੀਆਂ 'ਤੇ ਨਿਰਧਾਰਤ ਸਮੇਂ ਵਿਚ ਗੇਂਦਬਾਜ਼ੀ ਨਾ ਕਰ ਪਾਉਣ ਦੀ ਹਾਲਤ ਵਿਚ ਹਰ ਇਕ ਓਵਰ ਤੋਂ ਉਨ੍ਹਾਂ ਦੀ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।'

ਇਹ ਵੀ ਪੜ੍ਹੋ: 26/11 ਹਮਲੇ ਦੇ ਮਾਸਟਰਮਾਈਂਡ ਦੀ ਜਾਣਕਾਰੀ ਦੇਣ ਵਾਲੇ ਨੂੰ ਅਮਰੀਕਾ ਦੇਵੇਗਾ 50 ਲੱਖ ਡਾਲਰ ਦਾ ਇਨਾਮ

ਬਿਆਨ ਵਿਚ ਕਿਹਾ ਗਿਆ, 'ਕਪਤਾਨ ਵਿਰਾਟ ਕੋਹਲੀ ਨੇ ਉਲੰਘਣਾ ਅਤੇ ਪ੍ਰਸਤਾਵਿਤ ਜੁਰਮਾਨਾ ਸਵੀਕਾਰ ਲਿਆ ਹੈ। ਇਸ ਲਈ ਅਧਿਕਾਰਤ ਸੁਣਵਾਈ ਦੀ ਜ਼ਰੂਰਤ ਨਹੀਂ ਪਈ।' ਮੈਦਾਨੀ ਅੰਪਾਇਰ ਰਾਡ ਟਕਰ ਅਤੇ ਸੈਮ ਨੋਗਾਜਸਕੀ, ਟੀਵੀ ਅੰਪਾਇਰ ਪਾਲ ਰੇਫੇਲ ਅਤੇ ਚੌਥੇ ਅੰਪਾਇਰ ਗੇਰਾਰਡ ਏਬੋਡ ਨੇ ਇਹ ਉਲੰਘਣ ਤੈਅ ਕੀਤਾ। ਇੱਥੇ ਤੱਕ ਕਿ ਸਟੀਵ ਸਮਿਥ ਨੇ ਮੈਚ ਦੇ ਬਾਅਦ ਸਵੀਕਾਰ ਕੀਤਾ ਕਿ ਉਹ ਜਿੰਨੇ ਮੈਚ ਖੇਡੇ ਹਨ, ਉਸ ਵਿਚ ਇਹ ਸਭ ਤੋਂ ਲੰਬਾ 50 ਓਵਰ ਦਾ ਮੈਚ ਸੀ। ਭਾਰਤੀ ਟੀਮ ਤਿੰਨ ਮੈਚਾਂ ਦੀ ਸੀਰੀਜ਼ ਵਿਚ 0-1 ਨਾਲ ਪਛੜ ਰਹੀ ਹੈ ਅਤੇ ਦੂਜਾ ਵਨਡੇ ਸਿਡਨੀ ਵਿਚ ਐਤਵਾਰ ਨੂੰ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ: ਚੀਨੀ ਵਿਗਿਆਨਕਾਂ ਦਾ ਦਾਅਵਾ, ਭਾਰਤ ਤੋਂ ਦੁਨੀਆ ਭਰ 'ਚ ਫੈਲਿਆ ਕੋਰੋਨਾ ਵਾਇਰਸ

cherry

This news is Content Editor cherry