BCCI ਦੀ ਵੈੱਬਸਾਈਟ 'ਤੇ ਮਹਿੰਦਰ ਸਿੰਘ ਧੋਨੀ ਅੱਜ ਵੀ ਹਨ ਭਾਰਤੀ ਟੀਮ ਦੇ ਕਪਤਾਨ

07/25/2018 9:47:34 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣੇ ਹਨ ਜਿਸ 'ਚ ਉਸ ਦੀ ਫਾਰਮ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ। ਉੱਥੇ ਹੀ ਉਸ ਦੀ ਰਿਟਾਇਰਮੈਂਟ ਨੂੰ ਲੈ ਕੇ ਵੀ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਵਨਡੇ ਤੋਂ ਹੁਣ ਸੰਨਿਆਸ ਲੈ ਲੈਣਾ ਚਾਹੀਦਾ ਹੈ ਅਤੇ 2019 'ਚ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੀਦਾ ਹੈ।
ਰਿਟਾਇਰਮੈਂਟ ਦੀਆਂ ਅਫਵਾਹਾਂ ਨੂੰ ਖਤਮ ਕਰਨ ਲਈ ਸਾਨੂੰ ਰਵੀ ਸ਼ਾਸਤਰੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਟਵਿੱਟਰ 'ਤੇ ਇਕ ਹੋਰ ਚੀਜ਼ ਇਸ ਤਰ੍ਹਾਂ ਦੀ ਦੇਖੀ ਗਈ ਜਿੱਥੇ ਫੈਨਸ ਦਾ ਧਿਆਨ ਗਿਆ ਅਤੇ ਲੋਕਾਂ ਨੇ ਟਵਿੱਟਰ 'ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਬੀ.ਸੀ.ਸੀ.ਆਈ. ਦੀ ਅਧਿਕਾਰਕ ਵੈੱਬਸਾਈਟ 'ਤੇ ਜੇਕਰ ਨਜ਼ਰ ਪਾਈ ਗਈ ਤਾਂ ਧੋਨੀ ਦੀ ਪ੍ਰੋਫਾਈਲ 'ਚ ਇਕ ਗਲਤੀ ਸਾਫ ਤੌਰ 'ਤੇ ਦੇਖੀ ਜਾ ਸਕਦੀ ਹੈ। ਜਿੱਥੇ ਉਸ ਨੂੰ ਭਾਰਤੀ ਟੀਮ ਦਾ ਕਪਤਾਨ ਦਿਖਾਇਆ ਗਿਆ ਹੈ।
ਬੀ.ਸੀ.ਸੀ.ਆਈ. ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਬੋਰਡ ਨੇ ਤੁਰੰਤ ਕਾਰਵਾਈ ਕੀਤੀ ਅਤੇ ਉਸ ਨੂੰ ਬਦਲਿਆ, ਪਰ ਉਦੋਂ ਤੱਕ ਟਵਿੱਟਰ 'ਤੇ ਲੋਕ ਉਸ ਨੂੰ ਟ੍ਰੋਲ ਕਰ ਚੁੱਕੇ ਸਨ। ਮਹਿੰਦਰ ਸਿੰਘ ਧੋਨੀ ਦੇ ਹੱਥਾਂ 'ਚ ਸਭ ਤੋਂ ਪਹਿਲਾਂ ਸਾਲ 2007 'ਚ ਕਪਤਾਨੀ ਸੌਂਪੀ ਗਈ ਜਿਸ ਤੋਂ ਬਾਅਦ ਟੀਮ ਨੇ 2007 ਦੇ ਟੀ-20 ਵਰਲਡ ਕੱਪ ਦਾ ਖਿਤਾਬ ਵੀ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਧੋਨੀ ਨੂੰ ਵਨਡੇ ਦੀ ਵੀ ਕਪਤਾਨੀ ਦੇ ਦਿੱਤੀ ਗਈ ਜਿਸ ਦੇ ਇਕ ਸਾਲ ਬਾਅਦ ਧੋਨੀ ਟੈਸਟ ਟੀਮ ਦੇ ਵੀ ਕਪਤਾਨ ਬਣ ਗਏ। ਧੋਨੀ ਦੇ ਨਾਂ ਟੀ-20 ਵਰਲਡ ਕੱਪ, ਵਰਲਡ ਕੱਪ 2011 ਅਤੇ ਚੈਂਪੀਅਨ ਟਰਾਫੀ 2013 ਜਿਹੈ ਕਈ ਖਿਤਾਬ ਹਨ।