ਕਾਮਨਵੈਲਥ ਗੇਮਸ ਲਈ ਭਾਰਤੀ ਬਾਕਸਿੰਗ ਟੀਮ ਦਾ ਐਲਾਨ

03/01/2018 10:39:44 AM

ਨਵੀਂ ਦਿੱਲੀ, (ਬਿਊਰੋ)— ਪਹਿਲੀ ਵਾਰ ਟ੍ਰੈਡੀਸ਼ਨਲ ਟ੍ਰਾਇਲ ਦੇ ਬਿਨਾ ਚੁਣੀ ਗਈ ਕਾਮਨਵੈਲਥ ਗੇਮਸ ਦੀ ਭਾਰਤੀ ਬਾਕਸਿੰਗ ਟੀਮ 'ਚ ਵਰਲਡ ਚੈਂਪੀਅਨਸ਼ਿਪ 'ਚ ਤਗਮਾ ਜਿੱਤਣ ਵਾਲੇ ਗੌਰਵ ਬਿਧੂੜੀ ਅਤੇ ਸ਼ਿਵਾ ਥਾਪਾ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ। ਜਦਕਿ ਐੱਮ.ਸੀ. ਮੈਰੀ ਕਾਮ ਅਤੇ ਵਿਕਾਸ ਕ੍ਰਿਸ਼ਣ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। 

ਸ਼ਿਵਾ ਏਸ਼ੀਆਈ ਚੈਂਪੀਅਨਸ਼ਿਪ 'ਚ ਤਿੰਨ ਵਾਰ ਮੈਡਲ ਜਿੱਤ ਚੁੱਕਾ ਹੈ, ਵਿਸ਼ਵ ਚੈਂਪੀਅਨਸ਼ਿਪ 'ਚ ਉਨ੍ਹਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਫਿਰ ਵੀ ਉਸ ਦੀ ਜਗ੍ਹਾ ਲਾਈਵੇਟ  (60 ਕਿਲੋਗ੍ਰਾਮ) ਵਰਗ 'ਚ ਨੈਸ਼ਨਲ ਚੈਂਪੀਅਨ ਅਤੇ ਇੰਡੀਆ ਓਪਨ ਦੇ ਸੋਨ ਤਗਮਾ ਜੇਤੂ ਮਨੀਸ਼ ਕੌਸ਼ਿਕ ਨੂੰ ਚੁਣਿਆ ਗਿਆ ਹੈ। ਸ਼ਿਵਾ ਅਤੇ ਮਨੀਸ਼ ਅਜੇ ਤੱਕ ਦੋ ਵਾਰ ਭਿੜੇ ਹਨ ਅਤੇ ਦੋਹਾਂ ਹੀ ਵਾਰ ਮਨੀਸ਼ ਨੇ ਜਿੱਤ ਦਰਜ ਕੀਤੀ ਹੈ। ਕਾਮਨਵੈਲਖ ਗੇਮਸ ਲਈ ਬਾਕਸਿੰਗ ਟੀਮ ਇਸ ਤਰ੍ਹਾਂ ਹੈ-

ਪੁਰਸ਼ : ਅਮਿਤ ਫੰਗਲ (49 ਕਿਲੋਗ੍ਰਾਮ), ਮੁਹੰਮਦ ਹੁਸਾਮੁਦੀਨ (56 ਕਿਲੋਗ੍ਰਾਮ), ਮਨੀਸ਼ ਕੌਸ਼ਿਕ (60 ਕਿਲੋਗ੍ਰਾਮ), ਮਨੋਜ ਕੁਮਾਰ (69 ਕਿਲੋਗ੍ਰਾਮ), ਵਿਕਾਸ਼ ਕ੍ਰਿਸ਼ਣ (75 ਕਿਲੋਗ੍ਰਾਮ) ਸਤੀਸ਼ ਕੁਮਾਰ (+91 ਕਿਲੋਗ੍ਰਾਮ)
ਮਹਿਲਾ : ਮੈਰੀ ਕਾਮ (48 ਕਿਲੋਗ੍ਰਾਮ), ਲਵਲੀਨਾ ਬੋਰਗੋਹੇਨ, ਐੱਲ. ਸਰਿਤਾ ਦੇਵੀ (60 ਕਿਲੋਗ੍ਰਾਮ)